ਯੈੱਸ ਬੈਂਕ ਜੀਪੀਆਰ ਕਾਰਡ ਲਈ
ਨਿਯਮ ਅਤੇ ਸ਼ਰਤਾਂ

ਇੱਥੇ ਦਰਸਾਏ ਨਿਯਮ ਅਤੇ ਸ਼ਰਤਾਂ (ਹੁਣ ਤੋਂ "ਨਿਯਮ ਅਤੇ ਸ਼ਰਤਾਂ" ਕਿਹਾ ਜਾਵੇਗਾ), ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਤੇ ਲਾਗੂ ਹੁੰਦੇ ਹਨ, ਅਤੇ ਵਰਤੋਂ ਕੀਤੇ ਜਾਣ ਤੋਂ ਪਹਿਲਾਂ ਸਹਿਮਤ ਅਤੇ ਸਵੀਕਾਰ ਕਰਨੇ ਹੋਣਗੇ| ਹੇਠ ਦਰਜ ਨਿਯਮ ਅਤੇ ਸ਼ਰਤਾਂ, ਯੈੱਸ ਬੈਂਕ ਲਿਮ. ਦੇ ਨਿਰੋਲ ਵਿਵੇਕ ਅਨੁਸਾਰ ਸਮੇਂ ਸਮੇਂ ਸਿਰ ਹੋਈ ਸੋਧ ਅਨੁਸਾਰ "ਜੀਪੀਆਰ ਪ੍ਰੀਪੇਡ ਕਾਰਡ"" ਦੇ ਸਬੰਧ ਵਿਚ ਤੁਹਾਡੇ ਅਤੇ ਯੈੱਸ ਬੈਂਕ ਵਿਚਕਾਰ ਸਮੂਚੇ ਇਕਰਾਰ ਅਤੇ /ਜਾਂ ਸਮਝੌਤੇ ਦਾ ਸੰਚਾਲਨ ਅਤੇ ਗਠਨ ਕਰਦੇ ਹਨ|

"ਜੀਪੀਆਰ ਪ੍ਰੀਪੇਡ ਕਾਰਡ" ਹਿੱਤ ਸਾਇਨ-ਅਪ ਪ੍ਰੀਕ੍ਰਿਆ ਪੂਰੀ ਹੋਣ ਉਪਰੰਤ, ਤੁਹਾਨੂੰ ਇਸ ਵਿਚ ਦਰਜ ਇਕ-ਇਕ ਨਿਯਮ ਅਤੇ ਸ਼ਰਤ ਨੂੰ ਸਪਸ਼ੱਟ ਰੂਪ ਨਾਲ ਪੜ੍ਹਨਾ, ਸਮਝਣਾ ਅਤੇ ਸਵੀਕਾਰ ਕਰਨਾ ਹੋਵੇਗਾ| ਤੁਹਾਨੂੰ ਯੈੱਸ ਬੈਂਕ ਲਿਮ. ਦੇ ਨਿਰੋਲ ਵਿਵੇਕ ਅਨੁਸਾਰ ਸਮੇਂ ਸਮੇਂ ਸਿਰ ਹੋਈ ਸੋਧ ਅਨੁਸਾਰ ਸਮੁੱਚੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋਣਾ ਹੋਵੇਗਾ|

ਪਰਿਭਾਸ਼ਾਵਾਂ
ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ, ਬਸ਼ਰਤੇ ਕਿ ਕੋਈ ਵਿਪਰੀਤ ਇਰਾਦਾ ਅਤੇ /ਜਾਂ ਕਿਸੇ ਹੋਰ ਕਾਰਨ ਪ੍ਰਸੰਗ ਵਿਚ ਲੋੜ ਨਾ ਹੋਵੇ, ਵੱਡੇ ਅੱਖਰਾਂ ਵਾਲੇ ਸ਼ਬਦਾਂ ਨੂੰ ਇੰਜ ਪਰਿਭਾਸ਼ਿਤ ਕੀਤਾ ਜਾਵੇਗਾ (i) ਕੁਟੇਸ਼ਨਾਂ ਅਤੇ/ਜਾਂ ਬ੍ਰੈਕਟਾਂ ਵਿਚ ਅਰਥਾਂ ਦੀ ਵਿਆਖਿਆ ਹੋਵੇ; ਅਤੇ (ii) ਹੇਠ ਦਰਜ ਸ਼ਬਦਾਂ ਦੇ ਨਿਰਧਾਰਤ ਅਰਥ ਹੇਠ ਅਨੁਸਾਰ ਹੋਣਗੇ:
 • "ਖਾਤਾ" ਜਾਂ "ਕਾਰਡ ਖਾਤਾ" ਤੋਂ ਭਾਵ ਪੀਪੀਆਈ ਤੇ ਉਪਲਬੱਧ ਸੀਮਾ ਤੇ ਨਿਗਰਾਨੀ ਰੱਖਣ ਦੇ ਮੰਤਵ ਨਾਲ ਅਜਿਹੇ ਪੀਪੀਆਈ ਉਤੇ ਲੋਡ ਕੀਤੀ ਗਈ ਰਕਮ ਦੇ ਬਰਾਬਰ ਖਾਤਾ ਬਕਾਇਆ ਦੇ ਨਾਲ ਇਕ ਪ੍ਰੀਪੇਡ ਖਾਤਾ ਹੈ|
 • "ਬੇਨਤੀ ਫ਼ਾਰਮ" ਤੋਂ ਭਾਵ, ਜਿਵੇਂ ਵੀ ਸੰਦਰਭ ਇਜਾਜ਼ਤ ਦਿੰਦਾ ਹੋਵੇ ਜਾਂ ਲੋੜ ਹੋਵੇ, ਉਪਭੋਗਤਾ ਵੱਲੋਂ ਯੈੱਸ ਬੈਂਕ ਕੋਲ ਜਮ੍ਹਾਂ ਕਰਵਾਇਆ ਗਿਆ ਜੀਪੀਆਰ ਪ੍ਰੀਪੇਡ ਕਾਰਡ ਬੇਨਤੀ ਫ਼ਾਰਮ ਹੈ ਜਿਸ ਦੇ ਨਾਲ ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੇ ਸਬੰਧ ਵਿਚ ਸਮੇਂ ਸਮੇਂ ਸਿਰ,, ਜੇਕਰ ਕੋਈ ਹੋਣ, ਸਾਰੀ ਲੋੜੀਂਦੀ ਸੂਚਨਾ, ਵੇਰਵੇ, ਸਪਸ਼ੱਟੀਕਰਣ ਅਤੇ ਘੋਸ਼ਣਾਵਾਂ ਭੇਜੀਆਂ ਗਈਆਂ ਹੋਣ|
 • "ਕਾਰਜੀ ਦਿਨ" ਤੋਂ ਭਾਵ ਐਤਵਾਰ ਜਾਂ ਨੈਗੋਸ਼ਿਏਬਲ ਇੰਸਟ੍ਰੂਮੈਂਟ ਐਕਟ, 1881 ਦੀ ਧਾਰਾ 25 ਅਧੀਨ ਪਰਿਭਾਸ਼ਿਤ ਕੋਈ ਸਰਕਾਰੀ ਤੋਂ ਇਲਾਵ ਕੋਈ ਵੀ ਹੋਰ ਦਿਨ ਹੈ ਜਿਸ ਨੂੰ ਬੈਂਕ ਬੈਂਕਿੰਗ ਲੈਣ-ਦੇਣ ਲਈ ਖੁੱਲ੍ਹੇ ਹੋਣ|
 • "ਚਾਰਜਿਜ਼" ਤੋਂ ਭਾਵ ਯੈੱਸ ਬੈਂਕ ਵੱਲੋਂ ਸਮੇਂ-ਸਮੇਂ ਸਿਰ ਕੀਤੀ ਸੋਧ ਅਨੁਸਾਰ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਹਿਤ ਲਗਾਏ ਗਏ ਕਰ, ਲਾਗਤਾਂ ਅਤੇ ਫ਼ੀਸਾਂ ਹਨ|
 • "ਨਕਦ ਸੀਮਾ" ਤੋਂ ਭਾਵ ਨਕਦੀ ਦੀ ਵੱਧ ਤੋਂ ਵੱਧ ਰਕਮ ਹੈ ਜੋ ਕਿਸੇ ਵੀ ਦਿਨ ਜਾਂ ਸਮੇਂ ਸਮੇਂ ਸਿਰ ਯੈੱਸ ਬੈਂਕ ਵਲੋਂ ਨਿਰਧਾਰਤ ਅਜਿਹੀਆਂ ਅਵਧੀਆਂ ਦੌਰਾਨ ਉਪਭੋਗਤਾ ਵੱਲੋਂ ਕਢਵਾਈ ਜਾ ਸਕਦੀ ਹੈ, ਬਸ਼ਰਤੇ ਕਿ ਕਿਸੇ ਵੀ ਹਾਲਤ ਵਿਚ ਉਪਭੋਗਤਾ ਨੂੰ ਜਾਰੀ ਕੀਤੇ ਗਏ ਜੀਪੀਆਰ ਪ੍ਰੀਪੇਡ ਕਾਰਡ ਵਿਚ ਟ੍ਰਾਂਸਫ਼ਰ ਕੀਤੀ ਅਜਿਹੀ ਰਕਮ ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕੀਤੇ ਡੈਬਿਟ ਦੇ ਕੁੱਲ ਜੋੜ ਨੂੰ ਘਟਾਉਣ ਉਪਰੰਤ ਜ਼ਿਆਦਾ ਨਾ ਹੋਵੇ|
 • "ਉਪਭੋਗਤਾ" ਜਾਂ "ਧਾਰਕ" ਤੋਂ ਭਾਵ ਲਾਗੂ ਹੋਣ ਯੋਗ ਕਾਨੂੰਨ ਦੇ ਤਹਿਤ ਕੋਈ ਵੀ ਉਹ ਵਿਅਕਤੀ, ਸੀਮਤ ਜਿੰਮੇਵਾਰੀ ਭਾਈਵਾਲੀ ਫ਼ਰਮ, ਭਾਈਵਾਲੀ, ਸੁਸਾਇਟੀ, ਕੰਪਨੀ ਜਾਂ ਕੋਈ ਵੀ ਹੋਰ ਸੰਸਥਾ ਜਾਂ ਅਦਾਰਾ ਹੋਵੇਗਾ, ਜੋ ਅਜਿਹੇ ਉਪਕਰਣਾਂ ਵਿਚ ਸਟੋਰ ਕੀਤੇ ਮੁੱਲ ਦੇ ਅਧਾਰ ਤੇ ਵਸਤਾਂ ਅਤੇ ਸੇਵਾਵਾਂ, ਜਿਨ੍ਹਾਂ ਵਿਚ ਵਿੱਤੀ ਸੇਵਾਵਾਂ, ਭਿਜਵਾਈ ਸੇਵਾਵਾਂ ਆਦਿ ਸ਼ਾਮਲ ਹਨ, ਦੀ ਖਰੀਦ ਲਈ ਬੈਂਕ ਤੋਂ ਪੀਪੀਆਈ ਪ੍ਰਾਪਤ ਕਰੇਗਾ/ ਖਰੀਦੇਗਾ|
 • "ਉਪਭੋਗਤਾ ਧਿਆਨ ਕੇਂਦਰ" ਤੋਂ ਭਾਵ ਉਪਭੋਗਤਾਵਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਨਾਲ ਸਬੰਧਤ ਸਾਰੇ ਪ੍ਰਸ਼ਨ, ਸ਼ਿਕਾਇਤਾਂ ਦੇ ਨਿਪਟਾਰੇ ਜਾਂ ਮੰਗੇ ਗਏ ਕਿਸੇ ਵੀ ਵੇਰਵੇ ਜਾਂ ਸੂਚਨਾ ਉਪਲੱਬਧ ਕਰਵਾਉਣ ਹਿਤ ਯੈੱਸ ਬੈਂਕ ਵੱਲੋਂ ਮੁੱਹਈਆ ਕਰਵਾਈ ਗਈ ਪ੍ਰੋਗਰਾਮ ਫ਼ੋਨ ਬੈਂਕਿੰਗ ਸੇਵਾ ਹੈ|
 • "ਕਾਰਡ ਸਮਝੌਤੇ" ਤੋਂ ਭਾਵ ਉਪਭੋਗਤਾ ਅਤੇ ਯੈੱਸ ਬੈਂਕ ਵਿਚਕਾਰ ਆਪਣੇ ਕਰਮਚਾਰੀਆਂ/ ਠੇਕੇ ਤੇ ਰੱਖੇ ਸਟਾਫ਼ ਨੂੰ ਜੀਪੀਆਰ ਪ੍ਰੀਪੇਡ ਕਾਰਡ ਜਾਰੀ ਕੀਤੇ ਜਾਣ ਲਈ ਹਸਤਾਖਰ ਅਤੇ ਲਾਗੂ ਕੀਤੇ ਜਾਣ ਵਾਲਾ ਸਮਝੌਤਾ ਜਾਂ ਇਕਰਾਰਨਾਮਾ ਹੈ ਜਿਸ ਵਿਚ ਸਮੇਂ ਸਮੇਂ ਸਿਰ ਹੋਈਆਂ ਕੋਈ ਵੀ ਸੋਧਾਂ ਸ਼ਾਮਲ ਹੁੰਦੀਆਂ ਹਨ|
 • "ਕਾਰਡ" ਜਾਂ "ਯੈੱਸ ਬੈਂਕ ਜੀਪੀਆਰ ਕਾਰਡ" ਜਾਂ ਪ੍ਰੀਪੇਡ ਇੰਸਟ੍ਰੂਮੈਂਟ (ਪੀਪੀਆਈ) ਤੋਂ ਭਾਵ ਇੱਕ ਪ੍ਰੀਪੇਡ ਇੰਸਟ੍ਰੂਮੈਂਟ ("ਪੀਪੀਆਈ" -ਕਾਰਡ/ਵੈਲੇਟ) ਹੋਵੇਗਾ ਜੋ ਅਜਿਹੇ ਭੁਗਤਾਨ ਉਪਕਰਣ ਹਨ ਜੋ ਮਿਤੀ 29 ਦਸੰਬਰ, 2017 ਦੇ ਪ੍ਰੀਪੇਡ ਭੁਗਤਾਨ ਇੰਸਟ੍ਰੂਮੈਂਟ ਦੇ ਜਾਰੀਕਰਣ ਅਤੇ ਸੰਚਾਲਨ ਸਬੰਧੀ ਪ੍ਰਮੁੱਖ ਹਦਾਇਤ ਵਿਚ ਦਿੱਤੀ ਪਰਿਭਾਸ਼ਾ ਦੇ ਅਨੁਸਾਰ ਇਨ੍ਹਾਂ ਵਿਚ ਸਟੋਰ ਮੁੱਲ ਦੇ ਅਧਾਰ ਤੇ ਵਸਤਾਂ ਅਤੇ ਸੇਵਾਵਾਂ ਦੀ ਖਰੀਦ, ਜਿਨ੍ਹਾਂ ਵਿਚ ਵਿੱਤੀ ਸੇਵਾਵਾਂ, ਭਿਜਵਾਈ ਸੇਵਾਵਾਂ ਆਦਿ ਸ਼ਾਮਲ ਹਨ, ਨੂੰ ਸੁਖਾਲਾ ਬਣਾਉਂਦੇ ਹਨ|
 • "ਈਡੀਸੀ" ਜਾਂ "ਇਲੈਕਟ੍ਰਾਨਿਕ ਡਾਟਾ ਕੈਪਚਰ" ਤੋਂ ਭਾਵ ਟਰਮੀਨਲ, ਪ੍ਰਿੰਟਰ, ਹੋਰ ਸਹਾਇਕ ਅਤੇ ਸੰਬੱਧ ਸਮੱਗਰੀ ਅਤੇ ਜ਼ਰੂਰੀ ਸਾਫ਼ਟਵੇਅਰ ਹੈ ਜਿਸ ਉੱਤੇ ਜੀਪੀਆਰ ਕਾਰਡ ਨੂੰ ਸਵਾਈਪ ਜਾਂ ਲੈਣ-ਦੇਣ ਅਰੰਭ ਕਰਨ ਹਿੱਤ ਵਰਤਿਆ ਜਾ ਸਕਦਾ ਹੈ|
 • "ਇੰਟਰਨੈੱਟ ਪੇਅਮੈਂਟ ਗੇਟਵੇ" ਤੋਂ ਭਾਵ ਉਪਭੋਗਤਾ ਦੇ ਪ੍ਰਮਾਣੀਕਰਣ ਤੇ ਇੰਟਰਨੈੱਟ ਦੁਆਰਾ ਜੀਪੀਆਰ ਪ੍ਰੀਪੇਡ ਕਾਰਡ ਰਾਹੀਂ ਭੁਗਤਾਨਾਂ ਨੂੰ ਪ੍ਰਮਾਣੀਕ੍ਰਿਤ ਕਰਨ ਲਈ ਯੈੱਸ ਬੈਂਕ ਦੀ ਨਿਯਮਬੱਧ? ਨਿਯਮਬੱਧ ਕੀਤੀ ਜਾਣ ਵਾਲੀ ਕਾਰਜਵਿਧੀ ਹੈ|
 • "ਕੇਵਾਈਸੀ" ਤੋਂ ਭਾਵ ਬੈਂਕ ਵੱਲੋਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਮੇਂ ਸਮੇਂ ਸਿਰ ਜਾਰੀ ਦਿਸ਼ਾ ਨਿਰਦੇਸ਼ਾਂ, ਸਰਕੂਲਰ ਅਤੇ ਅਧਿਸੂਚਨਾਵਾਂ ਦੀ ਅਨੁਸਾਰਤਾ ਵਿਚ ਉਪਭੋਗਤਾਵਾਂ ਦੀ ਪਹਿਚਾਣ ਅਤੇ ਤਸਦੀਕ ਲਈ ਅਪਣਾਏ ਜਾਣ ਵਾਲੇ ਆਪਣੇ ਉਪਭੋਗਤਾ ਨੂੰ ਜਾਣੋ ਦਿਸ਼ਾ-ਨਿਰਦੇਸ਼ ਹਨ|
 • "ਵਪਾਰਕ ਅਦਾਰੇ" ਤੋਂ ਭਾਵ ਅਜਿਹੇ ਭੌਤਿਕ ਅਦਾਰੇ ਹਨ ਜਿਨ੍ਹਾਂ ਵਿਚ ਭਾਰਤ ਵਿਚ ਸਥਿਤ ਅਜਿਹੇ ਸਟੋਰ, ਦੁਕਾਨਾਂ, ਹੋਟਲ ਸ਼ਾਮਲ ਹਨ ਪਰ ਇੱਥੇ ਤੱਕ ਹੀ ਸੀਮਤ ਨਹੀਂ, ਜੋ ਜੀਪੀਆਰ ਪ੍ਰੀਪੇਡ ਕਾਰਡ ਜਾਂ ਮਾਸਟਰ ਕਾਰਡ ਸਵੀਕਾਰ ਕਰਦੇ ਹਨ|
 • "ਪਰਸਨਲ ਆਈਡੈਂਟੀਫ਼ਿਕੇਸ਼ਨ ਨੰਬਰ (ਪਿਨ)" ਇਕ ਨਿਊਮੈਰਿਕ ਪਾਸਵਰਡ ਹੈ ਜੋ ਯੈੱਸ ਬੈਂਕ ਵੱਲੋਂ ਉਪਭੋਗਤਾ ਨੂੰ ਪੀਪੀਆਈ ਦੇ ਨਾਲ ਦਿੱਤੀ ਜਾਣ ਵਾਲੀ ਕਿਟ ਵਿਚ ਸ਼ਾਮਲ ਹੁੰਦਾ ਹੈ|
 • "ਭੁਗਤਾਨ ਚੈਨਲ ਤੋਂ ਭਾਵ" ਤੋਂ ਭਾਵ ਲੈਣ-ਦੇਣ ਦੀਆਂ ਵੱਖ-ਵੱਖ ਵਿਧੀਆਂ ਜਿਵੇਂ ਕਿ ਈਡੀਸੀ/ ਪੀਓਐਸ ਟਰਮੀਨਲ/ ਕਿਓਸਕਸ/ ਇੰਟਰਨੈੱਟ ਪੇਅਮੈਂਟ ਗੇਟਵੇ ਅਤੇ ਸਮੇਂ ਸਮੇਂ ਸਿਰ ਯੈੱਸ ਬੈਂਕ ਵੱਲੋਂ ਅਧਿਸੂਚਿਤ ਵੱਖ ਵੱਖ ਹੋਰ ਵਿਧੀਆਂ ਸ਼ਾਮਲ ਹਨ ਪਰ ਇੱਥੋਂ ਤੱਕ ਸੀਮਤ ਨਹੀਂ|
 • "ਪੀਓਐਸ" ਜਾਂ "ਪੁਆਇੰਟ ਆਫ਼ ਸੇਲ" ਤੋਂ ਭਾਵ ਭਾਰਤ ਵਿਖੇ ਵਪਾਰਕ ਅਦਾਰਿਆਂ ਵੱਲੋਂ ਸਾਂਭ-ਸੰਭਾਲ ਕੀਤੇ ਜਾਂਦੇ ਇਲੈਕਟ੍ਰਾਨਿਕ ਟਰਮੀਨਲ ਹਨ ਜਿੱਥੇ ਜਾ ਕੇ ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕਰਦਿਆਂ ਵਸਤਾਂ ਅਤੇ ਸੇਵਾਵਾਂ, ਜਿਨ੍ਹਾਂ ਵਿਚ ਵਿੱਤੀ ਸੇਵਾਵਾਂ, ਭਿਜਵਾਈ ਸੇਵਾਵਾਂ ਆਦਿ ਸ਼ਾਮਲ ਹਨ, ਦੀ ਖਰੀਦ ਕਰ ਸਕਦਾ ਹੈ|
 • "ਪ੍ਰੋਗਰਾਮ" ਤੋਂ ਭਾਵ ਉਪਭੋਗਤਾ ਨੂੰ ਜੀਪੀਆਰ ਪ੍ਰੀਪੇਡ ਕਾਰਡ ਦੇਣ ਹਿੱਤ ਯੈੱਸ ਬੈਂਕ ਪ੍ਰੋਗਰਾਮ ਹੈ|
 • "ਸ਼ੈਡਿਊਲ ਆਫ਼ ਫ਼ੀਸ/ਚਾਰਜਿਜ਼" ਤੋਂ ਭਾਵ ਸਮੇਂ ਸਮੇਂ ਸਿਰ ਯੈੱਸ ਬੈਂਕ ਵੱਲੋਂ ਨਿਰਧਾਰਤ ਫ਼ੀਸਾਂ ਅਤੇ ਚਾਰਜਾਂ ਦੇ ਵੇਰਵੇ ਹਨ ਅਤੇ ਇਸ ਦੀ ਵੈੱਬਸਾਈਟ ਤੇ ਦਰਸਾਏ ਗਏ ਹਨ ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਸੋਧਿਆ ਜਾਂਦਾ ਹੈ|
 • "ਸਟੇਟਮੈਂਟ" ਤੋਂ ਭਾਵ ਯੈੱਸ ਬੈਂਕ ਦੇ ਰਿਕਾਰਡ ਵਿਚ ਉਪਲੱਬਧ ਜੀਪੀਆਰ ਪ੍ਰੀਪੇਡ ਕਾਰਡ ਲੈਣ-ਦੇਣ ਦੀ ਮਹੀਨਾਵਾਰ ਸਾਰਣੀ ਹੈ ਜਿਸ ਵਿਚ ਕਾਰਡ ਖਾਤੇ ਵਿਚ ਬਕਾਇਆ, ਜੇਕਰ ਕੋਈ ਹੋਵੇ, ਦੇ ਨਾਲ ਨਾਲ ਜੀਪੀਆਰ ਪ੍ਰੀਪੇਡ ਕਾਰਡ ਰਾਹੀਂ ਕੀਤੇ ਵਿੱਤੀ ਲੈਣ-ਦੇਣ ਦਰਜ ਹੁੰਦੇ ਹਨ|
 • "ਟ੍ਰਾਂਜੈਕਸ਼ਨ" ਤੋਂ ਭਾਵ ਉਪਭੋਗਤਾ ਵੱਲੋਂ ਭਾਰਤ ਵਿਚ ਕਿਸੇ ਵੀ ਮਾਸਟਰ ਕਾਰਡ ਨਾਲ ਜੁੜੇ ਵਪਾਰਕ ਅਦਾਰੇ, ਯੈੱਸ ਬੈਂਕ ਏਟੀਐਮ, ਹੋਰ ਬੈਂਕਾਂ ਦੇ ਏਟੀਐਮ ਜਾਂ ਇੰਟਰਨੈੱਟ ਉਤੇ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਰਾਹੀਂ ਕੋਈ ਵੀ ਲੈਣ-ਦੇਣ ਅਰੰਭ ਕੀਤਾ ਗਿਆ ਹੋਵੇ|
 • "ਟ੍ਰਾਂਜੈਕਸ਼ਨ ਲਿਮਿਟ" ਤੋਂ ਭਾਵ ਕਿਸੇ ਵੀ ਦਿਨ ਜਾਂ ਸਮੇਂ ਸਮੇਂ ਤੇ ਯੈੱਸ ਬੈਂਕ ਵੱਲੋਂ ਨਿਰਧਾਰਤ ਅਜਿਹੀਆਂ ਅਵਧੀਆਂ ਦੌਰਾਨ ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕਰਦਿਆਂ ਕਿਸੇ ਵੀ ਵਪਾਰਕ ਅਦਾਰੇ ਜਾਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਇੰਟਰਨੈੱਟ ਤੇ ਖਰੀਦ ਕਰਨ ਦਾ ਵੱਧ ਤੋਂ ਵੱਧ ਮੁੱਲ ਹੈ ਬਸ਼ਰਤੇ ਕਿ ਕਿਸੇ ਵੀ ਹਾਲਤ ਵਿਚ ਉਪਭੋਗਤਾ ਨੂੰ ਜਾਰੀ ਕੀਤੇ ਗਏ ਜੀਪੀਆਰ ਪ੍ਰੀਪੇਡ ਕਾਰਡ ਵਿਚ ਟ੍ਰਾਂਸਫ਼ਰ ਕੀਤੀ ਅਜਿਹੀ ਰਕਮ ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕੀਤੇ ਡੈਬਿਟ ਦੇ ਕੁੱਲ ਜੋੜ ਨੂੰ ਘਟਾਉਣ ਉਪਰੰਤ ਜ਼ਿਆਦਾ ਨਾ ਹੋਵੇ|
 • "ਵੈੱਬਸਾਈਟ" ਤੋਂ ਭਾਵ ਯੂਆਰਐਲ: www.yesbank.in ਤੇ ਸਥਿਤ ਯੈੱਸ ਬੈਂਕ ਅਧੀਨ, ਇਸ ਵੱਲੋਂ ਬਣਾਈ ਗਈ ਅਤੇ ਸਾਂਭ ਸੰਭਾਲ ਕੀਤੀ ਜਾਂਦੀ ਵੈੱਬਸਾਈਟ ਜਾਂ ਸਮੇਂ ਸਮੇਂ ਸਿਰ ਇਸ ਵਿਚ ਕੀਤੇ ਜਾਣ ਵਾਲੇ ਪਰਿਵਰਤਨ ਜਾਂ ਸੋਧਾਂ ਹਨ|
 • "ਯੈੱਸ ਬੈਂਕ" ਤੋਂ ਭਾਵ ਯੈੱਸ ਬੈਂਕ ਲਿਮ. ਹੈ, ਜੋ ਕੰਪਨੀਜ਼ ਐਕਟ, 1956 ਦੇ ਅਰਥਾਂ ਵਿਚ ਇੱਕ ਬੈਂਕਿੰਗ ਕੰਪਨੀ ਅਤੇ ਬੈਂਕਿੰਗ ਵਿਨਿਯਮਨ ਐਕਟ, 1949 ਦੀ ਧਾਰਾ (5) ਸੀ ਦੇ ਅਰਥਾਂ ਵਿਚ ਇਕ ਬੈਂਕਿੰਗ ਕੰਪਨੀ ਹੈ, ਜਿਸ ਦਾ ਰਜਿਸਟਰਡ ਦਫ਼ਤਰ ਨਹਿਰੂ ਸੈਂਟਰ ਵਿਖੇ, 9ਵੀਂ ਮੰਜ਼ਲ, ਡਿਸਕਵਰੀ ਆਫ਼ ਇੰਡੀਆ, ਡ. ਏ.ਬੀ. ਰੋਡ, ਵਰਲੀ, ਮੁੰਬਈ 400 018 ਵਿਖੇ ਸਥਿਤ ਹੈ|
ਵਿਆਖਿਆ
ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਅਧੀਨ, ਬਸ਼ਰਤੇ ਕਿ ਕੋਈ ਵਿਪਰੀਤ ਇਰਾਦਾ ਨਾ ਹੋਵੇ :
 • ਇਕ "ਸੋਧ" ਦੇ ਹਵਾਲੇ ਵਿਚ ਅਨੁਪੂਰਕ, ਸੁਧਾਰ, ਨਵੀਨਤਾ, ਪਰਿਵਤਰਨ ਜਾਂ ਪੁਨਰ-ਅਧਿਨਿਯਮ ਸ਼ਾਮਲ ਹਨ ਅਤੇ "ਸੋਧ" ਨੂੰ ਇਸ ਦੀ ਅਨੁਸਾਰਤਾ ਵਿਚ ਸਮਝਿਆ ਜਾਵੇਗਾ;
 • "ਅਧਿਕ੍ਰਿਤ" ਜਾਂ "ਮਨਜ਼ੂਰੀ" ਵਿਚ ਅਧਿਕ੍ਰਿਤ ਕਰਨਾ, ਸਹਿਮਤੀ, ਪ੍ਰਵਾਨਗੀ, ਮਨਜ਼ੂਰੀ, ਆਗਿਆ, ਸੰਕਲਪ, ਲਾਇਸੰਸ, ਛੋਟ, ਫ਼ਾਈਲਿੰਗ ਅਤੇ ਰਜਿਸਟ੍ਰੇਸ਼ਨ ਸ਼ਾਮਲ ਹਨ;
 • "ਕਾਨੂੰਨ" ਵਿਚ ਕੋਈ ਵੀ ਸੰਵਿਧਾਨ, ਵਿਧਾਨ, ਕਾਨੂੰਨ, ਨਿਯਮ, ਵਿਨਿਯਮ, ਹੁਕਮ, ਫ਼ੈਸਲਾ, ਫ਼ੁਰਮਾਨ, ਅਦਾਲਤੀ ਹੁਕਮ, ਅਧਿਕ੍ਰਿਤ ਕਰਨਾ ਜਾਂ ਕਾਨੂੰਨ ਰਾਹੀਂ ਲਾਗੂ ਕੋਈ ਵੀ ਪ੍ਰਕਾਸ਼ਿਤ ਹਦਾਇਤ, ਦਿਸ਼ਾ-ਨਿਰਦੇਸ਼, ਲੋੜ ਜਾਂ ਸਰਕਾਰੀ ਪਾਬੰਦੀ ਜਾਂ ਕਿਸੇ ਵੀ ਜੂਡੀਸ਼ਿਅਲ ਅਥਾਰਟੀ ਵੱਲੋਂ ਕਿਸੇ ਵੀ ਨਿਰਧਾਰਣ ਜਾਂ ਕਿਸੇ ਪੂਰਵਗਾਮੀ ਦੀ ਵਿਆਖਿਆ ਸ਼ਾਮਲ ਹੈ ਭਾਵੇਂ ਬੇਨਤੀ ਫ਼ਾਰਮ ਤੇ ਹਸਤਾਖਰ ਦੀ ਮਿਤੀ/ਜਮ੍ਹਾਂ ਕਰਵਾਉਣ ਜਾਂ ਇਸ ਤੋਂ ਉਪਰੰਤ ਲਾਗੂ ਹੋਇਆ ਹੋਵੇ ਅਤੇ ਹਰੇਕ ਵਿਚ ਸਮੇਂ ਸਮੇਂ ਸਿਰ ਸੋਧ ਹੋਈ ਹੋਵੇ|
 • "ਨਾ-ਟਾਲਣਯੋਗ ਘਟਨਾ" ਤੋਂ ਭਾਵ ਕਿਸੇ ਵੀ ਕਾਰਨ ਵਾਪਰੀ ਅਜਿਹੀ ਘਟਨਾ ਹੈ ਜੋ ਯੈੱਸ ਬੈਂਕ ਦੇ ਤਰਕਸੰਗਤ ਅਖਤਿਆਰ ਤੋਂ ਬਾਹਰ ਹੋਵੇ, ਜਿਸ ਵਿਚ ਬਿਨ੍ਹਾਂ ਕਿਸੇ ਸੀਮਾਵਾਂ ਦੇ ਕਿਸੇ ਵੀ ਸੰਚਾਰ ਪ੍ਰਣਾਲੀ ਦੀ ਅਣ-ਉਪਲੱਬਧਤਾ, ਉਲੰਘਣਾ, ਜਾਂ ਭੁਗਤਾਨ ਜਾਂ ਪ੍ਰਦਾਨਗੀ ਪ੍ਰਣਾਲੀਆਂ ਵਿਚ ਵਾਇਰਸ, ਤੋੜ-ਫ਼ੋੜ, ਅੱਗਜਨੀ, ਹੜ੍ਹ, ਵਿਸਫ਼ੋਟ, ਕੁਦਰਤੀ ਬਿਪਤਾਵਾਂ, ਜਨਤਾ ਦਾ ਵਿਦਰੋਹ, ਹੜਤਾਲਾਂ ਜਾਂ ਕਿਸੇ ਵੀ ਪ੍ਰਕਾਰ ਦੀ ਉੱਦਮੀ ਕਾਰਵਾਈ, ਦੰਗੇ, ਬਗਾਵਤ, ਯੁੱਧ, ਸਰਕਾਰ ਦੀਆਂ ਕਾਰਵਾਈਆਂ, ਕੰਪਿਊਟਰ ਹੈਕਿੰਗ, ਕੰਪਿਊਟਰ ਡਾਟਾ ਅਤੇ ਸਟੋਰੇਜ ਉਪਕਰਣਾਂ ਤੱਕ ਅਣਾਧਿਕ੍ਰਿਤ ਪਹੁੰਚ, ਕੰਪਿਊਟਰ ਕ੍ਰੈਸ਼ਿੰਗ, ਕੰਪਿਊਟਰ ਟਰਮੀਨਲ ਵਿਚ ਗੜਬੜੀ ਜਾਂ ਸਿਸਟਮਜ਼ ਦਾ ਕਿਸੇ ਵੀ ਮਾੜੇ, ਨੁਕਸਾਨਦਾਇਕ ਜਾਂ ਦੂਸ਼ਿਤ ਕੋਡ ਜਾਂ ਪ੍ਰੋਗਰਾਮ ਰਾਹੀਂ ਪ੍ਰਭਾਵਿਤ ਹੋਣਾ, ਤਕਨੀਕੀ ਖਰਾਬੀਆਂ/ ਨੁਕਸ ਜਾਂ ਬਿਜਲੀ ਬੰਦ ਹੋਣਾ, ਦੂਰ ਸੰਚਾਰ ਵਿਚ ਖਰਾਬੀਆਂ ਜਾਂ ਠੱਪ ਹੋਣਾ ਆਦਿ ਸ਼ਾਮਲ ਹਨ;
 • ਇਕ ਵਚਨ ਵਿਚ ਬਹੁਵਚਨ ਅਤੇ ਬਹੁਵਚਨ ਵਿਚ ਇਕ ਵਚਨ ਸ਼ਾਮਲ ਹਨ;
 • ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਸਿਰਲੇਖ ਕੇਵਲ ਹਵਾਲੇ ਦੀ ਸੁਵਿਧਾ ਹਿਤ ਦਿੱਤੇ ਗਏ ਹਨ;
 • "ਸ਼ਾਮਲ" ਜਾਂ "ਸਮੇਤ" ਸ਼ਬਦਾਂ ਦੇ ਹਵਾਲੇ ਨੂੰ ਬਿਨਾਂ ਕਿਸੇ ਸੀਮਾ ਤੋਂ ਸਮਝਿਆ ਜਾਵੇ;
 • ਕਿਸੇ ਲਿੰਗ ਦੇ ਹਵਾਲੇ ਵਿਚ ਇਸਤਰੀ ਲਿੰਗ, ਪੁਰਸ਼ ਲਿੰਗ ਅਤੇ ਨਪੁੰਸਕ ਲਿੰਗ ਦਾ ਹਵਾਲਾ ਸ਼ਾਮਲ ਹੈ;
 • ਕਿਸੇ ਵੀ ਮਾਮਲੇ ਦੇ ਸਬੰਧ ਵਿਚ ਯੈੱਸ ਬੈਂਕ ਤੋਂ ਲਈਆਂ ਜਾਣ ਵਾਲੀਆਂ ਸਾਰੀਆਂ ਮਨਜ਼ੂਰੀਆਂ, ਪ੍ਰਵਾਨਗੀਆਂ, ਸਹਿਮਤੀਆਂ ਜਾਂ ਸਵੀਕ੍ਰਿਤੀਆਂ ਹਿੱਤ ਯੈੱਸ ਬੈਂਕ ਦੀ ਪੂਰਵ ਲਿਖਤ ਮਨਜ਼ੂਰੀ, ਪ੍ਰਵਾਨਗੀ, ਸਹਿਮਤੀ ਜਾਂ ਸਵੀਕ੍ਰਿਤੀ ਦੀ ਲੋੜ ਹੋਵੇਗੀ;
 • ਯੈੱਸ ਬੈਂਕ ਅਤੇ ਉਪਭੋਗਤਾ ਦਰਮਿਆਨ ਕਿਸੇ ਵੀ ਪ੍ਰਕਾਰ ਦੀ ਅਸਹਿਮਤੀ ਜਾਂ ਝਗੜੇ ਦੇ ਮਹੱਤਵ ਨਾਲ ਸਬੰਧਤ ਮਾਮਲੇ ਵਿਚ, ਜਿਨ੍ਹਾਂ ਵਿਚ ਕੋਈ ਵੀ ਘਟਨਾ, ਵਾਰਦਾਤ, ਪਰਿਸਥਿਤੀ, ਪਰਿਵਰਤਨ, ਤੱਥ, ਸੂਚਨਾ, ਦਸਤਾਵੇਜ਼, ਅਧਿਕ੍ਰਿਤ ਕਰਨਾ, ਕਾਰਵਾਈ, ਕਾਰਜ, ਭੁੱਲ, ਦਾਅਵੇ, ਉਲੰਘਣਾ, ਆਪਣੇ ਆਪ ਜਾਂ ਫ਼ਿਰ ਕਿਸੇ ਹੋਰ ਕਾਰਨ ਸ਼ਾਮਲ ਹਨ, ਉਕਤ ਕਿਸੇ ਵੀ ਵਿਸ਼ੇ ਵਿਚ ਯੈੱਸ ਬੈਂਕ ਦਾ ਫ਼ੈਸਲਾ ਅੰਤਮ ਹੋਵੇਗਾ ਅਤੇ ਉਪਭੋਗਤਾ ਤੇ ਲਾਗੂ ਹੋਵੇਗਾ|
ਨਿਯਮਾਂ ਅਤੇ ਸ਼ਰਤਾਂ ਦਾ ਲਾਗੂਕਰਨ :
 • ਆਮ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਇਹ ਨਿਯਮ ਅਤੇ ਸ਼ਰਤਾਂ ਸੰਪੂਰਨ ਤੌਰ 'ਤੇ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਲਈ ਉਪਭੋਗਤਾ ਅਤੇ ਯੈੱਸ ਬੈਂਕ ਦੇ ਵਿਚਕਾਰ ਦਾ ਸਾਰਾ ਇਕਰਾਰਨਾਮਾ ਬਣਾਉਂਦੀਆਂ ਹਨ|
 • ਜੀਪੀਆਰ ਪ੍ਰੀਪੇਡ ਕਾਰਡ ਯੈੱਸ ਬੈਂਕ ਵੱਲੋਂ ਜਾਰੀ ਕੀਤਾ ਜਾਵੇਗਾ ਬਸ਼ਰਤੇ ਕਿ ਉਪਭੋਗਤਾ ਯੈੱਸ ਬੈਂਕ ਵੱਲੋਂ ਸਮੇਂ ਸਮੇਂ ਸਿਰ ਨਿਰਧਾਰਤ ਕੀਤੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ|
 • ਜੀਪੀਆਰ ਪ੍ਰੀਪੇਡ ਕਾਰਡ ਕਿਸੇ ਹੋਰ ਵਿਅਕਤੀ ਜਾਂ ਪਾਰਟੀ ਨੂੰ ਤਬਦੀਲ ਕਰਨ ਯੋਗ ਨਹੀਂ ਹੋਵੇਗਾ|
 • ਜੀਪੀਆਰ ਪ੍ਰੀਪੇਡ ਕਾਰਡ ਤੇ ਅਪਲੋਡ ਕੀਤੇ ਜਾਣ ਵਾਲੇ ਕ੍ਰੈਡਿਟ ਬਕਾਇਆ ਦੀ ਵੱਧ ਤੋਂ ਵੱਧ ਸੀਮਾ 10,000/- ਰੁਪਏ (ਦਸ ਹਜ਼ਾਰ ਸਿਰਫ) ਤੱਕ ਹੋਵੇਗੀ|
 • ਜੀਪੀਆਰ ਪ੍ਰੀਪੇਡ ਕਾਰਡ ਕੇਵਲ ਭਾਰਤ ਦੀ ਸੀਮਾ ਅੰਦਰ ਅਤੇ ਸਿਰਫ਼ ਭਾਰਤੀ ਰੁਪਏ ਵਿਚ ਲੈਣ-ਦੇਣ ਹਿੱਤ ਵਾਜਬ ਹੋਵੇਗਾ| ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਭਾਰਤ ਦੀ ਸੀਮਾ ਤੋਂ ਬਾਹਰ ਜਾਂ ਲੈਣ-ਦੇਣ ਵਿਚ ਕਿਸੇ ਵਿਦੇਸ਼ੀ ਮੁੱਦਰਾ ਨਾਲ ਨਹੀਂ ਕੀਤੀ ਜਾ ਸਕਦੀ|
 • ਜੀਪੀਆਰ ਪ੍ਰੀਪੇਡ ਕਾਰਡ ਯੈੱਸ ਬੈਂਕ ਦੀ ਵਿਸ਼ੇਸ਼ ਸੰਪਤੀ ਹੈ|
 • ਜੀਪੀਆਰ ਪ੍ਰੀਪੇਡ ਕਾਰਡ ਦੀ ਪ੍ਰਾਪਤੀ ਦੇ ਤੁਰੰਤ ਬਾਅਦ ਉਪਭੋਗਤਾ ਨੂੰ ਇਸ ਦੇ ਪਿਛਲੇ ਪਾਸੇ ਦਸਤਖਤ ਕਰਨੇ ਹੋਣਗੇ| ਦਸਤਖਤ ਨਾ ਹੋਣ ਜਾਂ ਮੇਲ ਨਾ ਖਾਣ ਦੀ ਸੂਰਤ ਵਿਚ ਯੈੱਸ ਬੈਂਕ ਕੋਲ ਉਪਭੋਗਤਾ ਨੂੰ ਬਿਨਾਂ ਕਿਸੇ ਨੋਟਿਸ ਜਾਂ ਸੂਚਨਾ ਦੇ ਲੈਣ-ਦੇਣ ਨੂੰ ਅਸਵੀਕਾਰ ਜਾਂ ਰੱਦ ਕਰਨ ਦਾ ਅਧਿਕਾਰ ਸੁਰੱਖਿਅਤ ਹੈ|
 • ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਆੱਟੋਮੇਟਿਡ ਟੇਲਰ ਮਸ਼ੀਨ ("ਏਟੀਐਮ") ਤੋਂ ਜੀਪੀਆਰ ਪ੍ਰੀਪੇਡ ਕਾਰਡ ਲਈ ਨਿਰਧਾਰਤ ਕ੍ਰੈਡਿਟ ਲਿਮਿਟ ਦੇ ਅੰਦਰ ਅੰਦਰ ਨਕਦੀ ਕਢਵਾਉਣ ਲਈ ਕੀਤੀ ਜਾ ਸਕਦੀ ਹੈ| ਇਹ ਖੁੱਲ੍ਹੇ ਲੂਪ ਕਾਰਡ ਹਨ ਅਤੇ ਇਨ੍ਹਾਂ ਨੂੰ ਏਟੀਐਮ ਤੇ ਨਕਦੀ ਕਢਵਾਉਣ ਲਈ ਵਰਤਿਆ ਜਾ ਸਕਦਾ ਹੈ|
 • ਯੈੱਸ ਬੈਂਕ ਕਿਸੇ ਵੀ ਸਮੇਂ ਵਿਚ ਪਏ ਕਿਸੇ ਵੀ ਬਕਾਏ ਤੇ ਕੋਈ ਵਿਆਜ ਅਦਾ ਕਰਨ ਲਈ ਜਿੰਮੇਵਾਰ ਨਹੀਂ ਹੋਵੇਗਾ|
 • ਯੈੱਸ ਬੈਂਕ ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਦੀ ਮਿਆਦ ਪੁੱਗਣ ਤੋਂ 45 ਦਿਨ ਪਹਿਲਾਂ ਉਪਭੋਗਤਾ ਦੇ ਰਜਿਸਟਰ ਮੋਬਾਈਲ ਨੰਬਰ ਉੱਤੇ ਐਸਐਮਐਸ ਰਾਹੀਂ ਸੂਚਿਤ ਕਰੇਗਾ| ਉਪਭੋਗਤਾ ਨੂੰ ਜੀਪੀਆਰ ਪ੍ਰੀਪੇਡ ਕਾਰਡ ਦੀ ਮਿਆਦ ਪੁੱਗਣ ਤੋਂ ਪਹਿਲਾਂ ਜੀਪੀਆਰ ਪ੍ਰੀਪੇਡ ਕਾਰਡ ਤੇ ਉਪਲਬੱਧ ਸਮੁੱਚੇ ਕ੍ਰੈਡਿਟ ਬਕਾਏ ਦੀ ਵਰਤੋਂ ਕਰਨੀ ਹੋਵੇਗੀ| ਜੇਕਰ ਉਪਭੋਗਤਾ ਵੈਧ ਮਿਆਦ ਵਿਚ ਜੀਪੀਆਰ ਪ੍ਰੀਪੇਡ ਕਾਰਡ 'ਤੇ ਉਪਲਬੱਧ ਪੂਰੇ ਕ੍ਰੈਡਿਟ ਬਕਾਇਆ ਦੀ ਵਰਤੋਂ ਨਹੀਂ ਕਰਦਾ ਤਾਂ ਉਪਭੋਗਤਾ ਯੈੱਸ ਬੈਂਕ ਵਿਖੇ ਜਾ ਕੇ ਇਸ ਬਚਦੇ ਬਕਾਏ ਨੂੰ ਯੈੱਸ ਬੈਂਕ ਵਿਖੇ ਆਪਣੇ ਖਾਤੇ ਜਾਂ ਕਿਸੇ ਵੀ ਹੋਰ ਨੈਂਕ ਵਿਚ ਆਪਣੇ ਖਾਤੇ ਵਿਚ ਰਿਫ਼ੰਡ/ ਟ੍ਰਾਂਸਫ਼ਰ ਕਰਵਾ ਸਕਦਾ ਹੈ| ਜੇਕਰ ਉਪਭੋਗਤਾ ਨਿਰਧਾਰਤ ਸਮੇਂ ਸੀਮਾ ਵਿਚ ਯੈੱਸ ਬੈਂਕ ਨਾਲ ਸੰਪਰਕ ਨਹੀਂ ਕਰਦਾ ਤਾਂ ਜੀਪੀਆਰ ਪ੍ਰੀਪੇਡ ਕਾਰਡ ਉੱਯੇ ਉਪਲਬੱਧ ਬਾਕੀ ਕ੍ਰੈਡਿਟ ਬਕਾਏ ਨੂੰ ਵਿਨਿਯਮਨ ਹਦਾਇਤਾਂ ਦੀ ਅਨੁਪਾਲਨਾ ਕਰਦਿਆਂ ਇਕ ਫ਼ੰਡ ਵਿਚ ਟ੍ਰਾਂਸਫ਼ਰ ਕਰ ਦਿੱਤਾ ਜਾਵੇਗਾ|
ਕਾਰਡ ਜਾਰੀ ਕਰਨਾ ਅਤੇ ਇਸ ਦੀ ਵਰਤੋਂ
 • ਉਪਭੋਗਤਾ ਬਿਨਾਂ ਕਿਸੇ ਸ਼ਰਤ ਅਤੇ ਅੱਤਲ ਰੂਪ ਨਾਲ ਯੈੱਸ ਬੈਂਕ ਨੂੰ ਜੀਪੀਆਰ ਪ੍ਰੀਪੇਡ ਕਾਰਡ ਨੂੰ ਉਸ ਅਦਾਰੇ ਨੂੰ ਪ੍ਰਦਾਨ ਅਤੇ ਸਪੁਰਦ ਕਰਨ ਲਈ ਅਧਿਕ੍ਰਿਤ ਕਰਦਾ ਹੈ ਜਿਸ ਵੱਲੋਂ ਇਸ ਨੂੰ ਉਪਭੋਗਤਾ(ਵਾਂ) ਵਿਚ ਵਿਤਰਿਤ ਕੀਤਾ ਜਾਣਾ ਹੈ| ਉਪਭੋਗਤ ਤੱਕ ਜੀਪੀਆਰ ਪ੍ਰੀਪੇਡ ਕਾਰਡ ਪਹੁੰਚਾਉਣ ਦੇ ਸਬੰਧ ਵਿਚ ਅਦਾਰੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਜਾਂ ਕੁਤਾਹੀ ਲਈ ਯੈੱਸ ਬੈਂਕ ਜਿੰਮੇਵਾਰ ਜਾਂ ਉੱਤਰਦਾਈ ਨਹੀਂ ਹੋਵੇਗਾ|
 • ਯੈੱਸ ਬੈਂਕ ਅਤੇ ਵਪਾਰਕ ਅਦਾਰਿਆਂ ਕੋਲ ਬਿਨਾਂ ਉਪਭੋਗਤਾ ਨੂੰ ਕੋਈ ਪੂਰਵ ਸੂਚਨਾ ਦਿੱਤਿਆਂ ਜੋ ਕੁਝ ਵੀ ਹੋਵੇ ਕਿਸੇ ਵੀ ਕਾਰਨ ਕਰਕੇ ਜੀਪੀਆਰ ਪ੍ਰੀਪੇਡ ਕਾਰਡ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਸੁਰੱਖਿਅਤ ਹੈ|
 • ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕੇਵਲ ਪ੍ਰਮਾਣਿਕ ਨਿੱਜੀ ਅਤੇ ਦਫ਼ਤਰੀ ਮੰਤਵਾਂ ਲਈ ਕੀਤੀ ਜਾਵੇਗੀ| ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੁਝ ਵਪਾਰਕ ਅਦਾਰਿਆਂ ਦੇ ਮਾਮਲੇ ਵਿਚ ਲਗਾਏ ਗਏ ਚਾਰਜਾਂ ਵਿਚ, ਉਨ੍ਹਾਂ ਵਪਾਰਕ ਅਦਾਰਿਆਂ ਦਿੱਤੀਆਂ ਗਈਆਂ ਕਿਸੇ ਵਧੀਕ ਸੇਵਾ ਜਾਂ ਕੋਈ ਹੋਰ ਸੁਵਿਧਾ ਦੇ ਚਾਰਜ ਵੀ ਲੱਗੇ ਹੋਣ|
 • ਉਪਭੋਗਤਾ ਨੂੰ ਵਪਾਰਕ ਅਦਾਰੇ ਵਿਖੇ ਕੀਤੇ ਹਰੇਕ ਲੈਣ-ਦੇਣ ਦੀਆਂ ਸਾਰੀਆਂ ਸਲਿੱਪਾਂ ਤੇ ਹਸਤਾਖਰ ਕਰਨੇ ਹੋਣਗੇ ਅਤੇ ਇਨ੍ਹਾਂ ਨੂੰ ਸਾਂਭਣਾ ਹੋਵੇਗਾ| ਯੈੱਸ ਬੈਂਕ ਵੱਲੋਂ ਉਪਭੋਗਤਾ ਨੂੰ ਕਿਸੇ ਵੀ ਚਾਰਜ ਸਲਿੱਪ ਜਾਂ ਲੈਣ-ਦੇਣ ਸਲਿੱਪ ਦੀ ਕਾਪੀ ਉਪਲੱਬਧ ਨਹੀਂ ਕਰਵਾਈ ਜਾਵੇਗੀ| ਉਪਭੋਗਤਾ ਵੱਲੋਂ ਅਜਿਹੀ ਕਿਸੇ ਵੀ ਬੇਨਤੀ ਯੈੱਸ ਬੈਂਕ ਦੇ ਸਵੈ-ਵਿਵੇਕ ਤੇ ਨਿਰਭਰ ਕਰੇਗੀ ਅਤੇ ਬਸ਼ਰਤੇ ਕਿ ਅਜਿਹੀਆਂ ਬੇਨਤੀਆਂ ਉਪਭੋਗਤਾਵਾਂ ਵੱਲੋਂ ਲੈਣ-ਦੇਣ ਦੇ ਪੰਤਾਲੀ (45) ਦਿਨਾਂ ਦੇ ਅੰਦਰ ਕੀਤੀਆਂ ਗਈਆਂ ਹੋਣ| ਉਪਭੋਗਤਾ ਸਹਿਮਤ ਹੈ ਕਿ ਯੈੱਸ ਬੈਂਕ ਕੋਲ ਚਾਰਜ ਜਾਂ ਲੈਣ-ਦੇਣ ਸਲਿੱਪਾਂ ਦੀ ਵਾਧੂ ਕਾਪੀ ਦੇਣ ਲਈ ਫ਼ੀਸ ਲੈਣ ਦਾ ਅਧਿਕਾਰ ਹੈ|
 • ਕਿਸੇ ਵੀ ਪ੍ਰਕਾਰ ਦੇ ਲੈਣ-ਦੇਣ ਦੇ ਸਬੰਧ ਵਿਚ ਵਪਾਰਕ ਅਦਾਰੇ ਵੱਲੋਂ ਲਗਾਈ ਗਈ ਕਿਸੇ ਵੀ ਫ਼ੀਸ ਜਾਂ ਚਾਰਜ ਦਾ ਨਿਪਟਾਰਾ ਸਿੱਧੇ ਤੌਰ ਤੇ ਉਪਭੋਗਤਾ ਵੱਲੋਂ ਵਪਾਰਕ ਅਦਾਰੇ ਨਾਲ ਕੀਤਾ ਜਾਵੇਗਾ| ਯੈੱਸ ਬੈਂਕ, ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ, ਲੈਣ-ਦੇਣ ਦੇ ਸਬੰਧ ਵਿਚ ਵਪਾਰਕ ਅਦਾਰੇ ਦੀ ਕਿਸੇ ਕਾਰਵਾਈ ਜਾਂ ਕੁਤਾਹੀ ਜਾਂ ਉਨ੍ਹਾਂ ਵੱਲੋਂ ਲਗਾਈ ਗਈ ਫ਼ੀਸ ਜਾਂ ਚਾਰਜ ਪ੍ਰਤੀ ਜਿੰਮੇਵਾਰ ਜਾਂ ਉੱਤਰਦਾਈ ਨਹੀਂ ਹੋਵੇਗਾ|
 • ਮਸ਼ੀਨਾਂ ਦੀ ਖਰਾਬੀ ਜਾਂ ਸੰਚਾਰ ਲਿੰਕ ਕਾਰਨ ਕਿਸੇ ਵਪਾਰਕ ਅਦਾਰੇ ਦੇ ਸਾਰੇ ਬਕਾਇਆ ਰਿਫ਼ੰਡ ਅਤੇ ਸਮਾਵੇਸ਼ਨ ਦਸਤੀ ਤੌਰ ਤੇ ਨਿਬੇੜੇ ਜਾਨਗੇ ਅਤੇ ਯੈੱਸ ਬੈਂਕ ਵੱਲੋਂ ਇਸ ਦੇ ਲਾਗੂ ਹੁੰਦੇ ਨਿਯਮਾਂ, ਵਿਨਿਯਮਾਂ ਅਤੇ ਅੰਦਰੂਨੀ ਪਾਲਸੀ ਦੀ ਅਨੁਪਾਲਣਾ ਰਾਹੀਂ ਯੋਗ ਤਸਦੀਕ ਉਪਰੰਤ ਕਾਰਡ ਖਾਤੇ ਕ੍ਰੈਡਿਟ ਕੀਤੇ ਜਾਣਗੇ| ਉਪਭੋਗਤਾ ਸਹਿਮਤ ਹੈ ਕਿ ਇਸ ਤੋਂ ਬਾਅਦ ਹੋਣ ਵਾਲੇ ਕੋਈ ਵੀ ਲੈਣ-ਦੇਣ ਯੈੱਸ ਬੈਂਕ ਵੱਲੋਂ ਕਿਸੇ ਵੀ ਝਗੜੇ ਵਾਲੀ ਰਕਮ ਤੇ ਵਿਚਾਰ ਕੀਤੇ ਬਿਨਾਂ ਕੇਵਲ ਕਾਰਡ ਖਾਤੇ ਵਿਚ ਉਪਲੱਬਧ ਕ੍ਰੈਡਿਟ ਬਕਾਏ ਦੇ ਅਧਾਰ ਤੇ ਸਵੀਕਾਰ ਜਾਂ ਭੁਗਤਾਨ ਕੀਤੇ ਜਾਣਗੇ| ਕਾਰਡ ਖਾਤੇ ਵਿਚ ਨਾਕਾਫ਼ੀ ਫ਼ੰਡ ਨਾ ਹੋਣ ਕਾਰਨ ਭੁਗਤਾਨ ਹਦਾਇਤਾਂ ਸਵੀਕਾਰ ਨਾ ਹੋਣ ਤੇ ਯੈੱਸ ਬੈਂਕ ਨੂੰ ਹੋਏ ਕਿਸੇ ਵੀ ਘਾਟੇ ਜਾਂ ਨੁਕਸਾਨ ਦੀ ਭਰਪਾਈ ਉਪਭੋਗਤਾ ਵੱਲੋਂ ਬਿਨਾ ਕਿਸੇ ਸ਼ਰਤ ਯੈੱਸ ਬੈਂਕ ਨੂੰ ਕੀਤੀ ਜਾਵੇਗੀ| ਉਪਭੋਗਤਾ ਸਹਿਮਤ ਹੈ ਕਿ ਯੈੱਸ ਬੈਂਕ ਨੂੰ ਕਾਰਡ ਖਾਤੇ ਤੋਂ ਸਿੱਧੇ ਰੂਪ ਨਾਲ ਹੋਏ ਅਜਿਹੇ ਘਾਟੇ ਜਾਂ ਨੁਕਸਾਨ ਦੀ ਰਕਮ ਕੱਟਣ ਦਾ ਅਧਿਕਾਰ ਹੈ|
 • ਉਪਭੋਗਤਾ ਸਵੀਕਾਰ ਕਰਦਾ ਹੈ ਕਿ ਉਪਭੋਗਤਾ ਵੱਲੋਂ ਕਿਸੇ ਹੋਰ ਭੁਗਤਾਨ ਉਪਕਰਣ ਦੀ ਵਰਤੋਂ ਕਾਰਨ ਹੋਏ ਸਾਰੇ ਅਸਫ਼ਲ, ਵਾਪਸ, ਅਸਵੀਕਾਰ ਜਾਂ ਰੱਦ ਲੈਣ-ਦੇਣ ਜੀਪੀਆਰ ਪ੍ਰੀਪੇਡ ਕਾਰਡ ਵਿਚ ਕ੍ਰੈਡਿਟ ਨਹੀਂ ਹੋ ਸਕਦੇ|
 • ਕਾਰਡ ਮੈਂਬਰ ਪ੍ਰਣ ਕਰਦਾ ਹੈ ਕਿ ਉਹ ਹਰ ਵਾਰ ਜੀਪੀਆਰ ਪ੍ਰੀਪੇਡ ਕਾਰਡ ਨਾਲ ਸਬੰਧਤ ਸਾਰੇ ਲੈਣ-ਦੇਣ ਈਮਾਨਦਾਰੀ ਨਾਲ ਕਰੇਗਾ| ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਦੀ ੍ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਜਾਂ ਗਲਤ ਵਰਤੋਂ ਵਿਚ ਇਥੇ ਦਰਜ ਨਿਯਮ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਤੇ ਉਸ ਦੀ ਪੂਰੀ ਜਿੰਮੇਵਾਰੀ ਸਵੀਕਾਰ ਕਰਦਾ ਹੈ ਅਤੇ ਉਪਭੋਗਤਾ ਵੱਲੋਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਹੋਣ ਤੇ ਇਸ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਯੈੱਸ ਬੈਂਕ ਵੱਲੋਂ ਲਗਾਏ ਅਤੇ /ਜਾਂ ਹੋਏ ਕਿਸੇ ਵੀ ਪ੍ਰਕਾਰ ਦੇ ਘਾਟੇ, ਨੁਕਸਾਨ, ਵਿਆਜ, ਤਬਦੀਲੀ, ਕਿਸੇ ਵੀ ਹੋਰ ਵਿੱਤੀ ਨੁਕਸਾਨ ਦੀ ਭਰਪਾਈ ਦਾ ਪ੍ਰਣ ਅਤੇ ਸਵੀਕਾਰ ਕਰਦਾ ਹੈ|
 • ਉਪਭੋਗਤਾ ਇਹ ਸਵੀਕਾਰ ਕਰਦਾ/ਕਰਦੀ ਹੈ ਕਿ ਉਹ ਲਾਗੂ ਕਾਨੂੰਨਾਂ ਤਹਿਤ ਕਿਸੇ ਵੀ ਪ੍ਰਕਾਰ ਦੀਆਂ ਗੈਰ-ਕਾਨੂੰਨੀ ਵਸਤਾਂ ਅਤੇ ਸੇਵਾਵਾਂ ਦੇ ਭੁਗਤਾਨ(ਨਾਂ) ਹਿੱਤ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਨਹੀਂ ਕਰੇਗਾ/ ਕਰੇਗੀ| ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਪਾਬੰਦੀਸ਼ੁਦਾ ਅਤੇ ਵਰਜਿਤ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਹਿੱਤ ਨਹੀਂ ਕੀਤੀ ਜਾ ਸਕਦੀ, ਉਦਾਹਰਣ ਵਜੋਂ ਲਾਟਰੀ ਟਿਕਟਾਂ, ਵਰਜਿਤ ਅਤੇ ਪਾਬੰਦੀਸ਼ੁਦਾ ਰਸਾਲੇ, ਘੋੜਿਆਂ ਦੀ ਦੌੜ, ਬਿਟਕੁਆਇਨਸ ਦੀ ਖਰੀਦ, ਕਾੱਲ-ਬੈਕ ਸੇਵਾਵਾਂ ਦਾ ਭੁਗਤਾਨ ਆਦਿ|
 • ਉਪਭੋਗਤਾ ਇਹ ਸਵੀਕਾਰ ਕਰਦਾ ਹੈ ਅਤੇ ਸਹਿਮਤ ਹੈ ਕਿ 10,000/- ਰੁਪਏ (ਦਸ ਹਜ਼ਾਰ ਸਿਰਫ)ਤੋਂ ਵੱਧਿ ਦੀ ਰਕਮ ਹੋਣ ਤੇ ਯੈੱਸ ਬੈਂਕ ਵਲੋਂ ਜੀਪੀਆਰ ਪ੍ਰੀਪੇਡ ਕਾਰਡ ਲੋਡ ਜਾਂ ਰੀਲੋਡ ਨਹੀਂ ਕੀਤਾ ਜਾਵੇਗਾ|
 • ਉਪਭੋਗਤਾ ਇਹ ਸਵੀਕਾਰ ਕਰਦਾ ਹੈ ਅਤੇ ਸਹਿਮਤ ਹੈ ਕਿ ਜੀਪੀਆਰ ਪ੍ਰੀਪੇਡ ਕਾਰਡ ਦੀ ਵੈਧਤਾ ਅਧੀਨ ਜੇਕਰ ਇਕ (1) ਸਾਲ ਤੱਕ ਲਗਾਤਾਰ ਕੋਈ ਲੈਣ-ਦੇਣ ਨਹੀਂ ਕੀਤਾ ਜਾਂਦਾ ਤਾਂ ਉਪਭੋਗਤਾ ਨੂੰ ਨੋਟਿਸ ਜਾਰੀ ਕਰਨ ਉਪਰੰਤ ਯੈੱਸ ਬੈਂਕ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਅਕ੍ਰਿਆਸ਼ੀਲ ਕਰ ਦਿੱਤਾ ਜਾਵੇਗਾ| ਜੀਪੀਆਰ ਪ੍ਰੀਪੇਡ ਕਾਰਡ ਨੂੰ ਯੈੱਸ ਬੈਂਕ ਵੱਲੋਂ ਮੁੜ ਕ੍ਰਿਆਸ਼ੀਲ ਸਮੇਂ ਸਮੇਂ ਸਿਰ ਯੈੱਸ ਬੈਂਕ ਵੱਲੋਂ ਨਿਰਧਾਰਤ ਪ੍ਰਮਾਣੀਕਰਣ ਅਤੇ ਬਣਦੇ ਯਤਨਾਂ ਉਪਰੰਤ ਹੀ ਕੀਤਾ ਜਾਵੇਗਾ|
 • ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਨਾਲ ਕੀਤੇ ਸਾਰੇ ਲੈਣ-ਦੇਣ ਹਿਤ ਯੈੱਸ ਬੈਂਕ ਵੱਲੋਂ ਐਸਐਮਐਸ ਜਾਂ ਈਮੇਲ ਅਲਰਟ ਪ੍ਰਾਪਤ ਕਰਨ ਲਈ ਸਹਿਮਤ ਹੈ| ਯੈੱਸ ਬੈਂਕ ਤੋਂ ਪ੍ਰਾਪਤ ਐਸਐਮਐਸ ਜਾਂ ਈਮੇਲ ਅਲਰਟਾਂ ਵਿਚ ਸਮੇਂ ਸਮੇਂ ਸਿਰ ਯੈੱਸ ਬੈਂਕ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਡੈਬਿਟ ਅਤੇ ਕ੍ਰੈਡਿਟ ਲੈਣ-ਦੇਣ, ਉਪਲਬੱਧ ਬਕਾਇਆ ਜਾਂ ਜੀਪੀਆਰ ਪ੍ਰੀਪੇਡ ਕਾਰਡ ਤੇ ਰਹਿੰਦਾ ਬਕਾਇਆ ਜਾਂ ਅਜਿਹੀ ਹੋਰ ਸੂਚਨਾ ਜਾਂ ਵੇਰਵੇ ਹੋਣਗੇ|
 • ਉਪਭੋਗਤਾ ਸਹਿਮਤ ਹੈ ਅਤੇ ਪੁਸ਼ਟੀ ਕਰਦਾ ਹੈ ਕਿ ਨਿੱਜੀ ਪਹਿਚਾਣ ਨੰਬਰ ("ਪਿਨ") ਕਿਸੇ ਵੀ ਹਾਲਤ ਵਿਚ ਉਪਭੋਗਤਾ ਵੱਲੋਂ ਕਿਸੇ ਵੀ ਰਿਸ਼ਤੇਦਾਰ, ਪਰਿਵਾਰਕ ਮੈਂਬਰ ਜਾਂ ਤੀਜੀ ਧਿਰ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ| ਪਿਨ ਦੇ ਅਜਿਹੇ ਅਣਅਧਿਕ੍ਰਿਤ ਪ੍ਰਗਟਾਵੇ ਅਤੇ ਜਾਂ/ ਜੀਪੀਆਰ ਪ੍ਰੀਪੇਡ ਕਾਰਡ ਦੀ ਅਣਾਧਿਕ੍ਰਿਤ ਵਰਤੋਂ ਦੇ ਨਤੀਜਿਆਂ ਦਾ ਜਿੰਮੇਵਾਰ ਅਤੇ ਜਵਾਬਦੇਹ ਕੇਵਲ ਉਪਭੋਗਤਾ ਹੋਵੇਗਾ| ਉਪਭੋਗਤਾ, ਯੈੱਸ ਬੈਂਕ ਵੱਲੋਂ ਅਜਿਹੀ ਦੁਰਵਰਤੋਂ ਲਈ ਲਗਾਏ ਗਏ, ਜੀਪੀਆਰ ਪ੍ਰੀਪੇਡ ਕਾਰਡ ਦੀ ਅਣਅਧਿਕ੍ਰਿਤ ਵਰਤੋਂ ਅਤੇ /ਜਾਂ ਕਿਸੇ ਵੀ ਘਾਟੇ ਜਾਂ ਨੁਕਸਾਨ, ਭਾਵੇਂ ਪ੍ਰਤੱਖ ਹੋਵੇ ਜਾਂ ਅਪ੍ਰਤੱਖ ਹੋਵੇ,ਯੈੱਸ ਬੈਂਕ ਦੀ ਕਿਸੇ ਵੀ ਜਿੰਮੇਵਾਰੀ ਅਤੇ ਜਵਾਬਦੇਹੀ ਤੋਂ ਇਨਕਾਰ ਕਰਦਾ ਹੈ| ਜੇਕਰ ਉਪਭੋਗਤਾ ਦਾ ਪਿਨ ਭੁੱਲ ਜਾਂ ਗੁੰਮ ਹੋ ਜਾਂਦਾ ਹੈ, ਤਾਂ ਨਵੇਂ ਪਿਨ ਹਿੱਪ ਉਪਭੋਗਤਾ ਨੂੰ ਤੁਰੰਤ ਇਕ ਲਿਖਤ ਬੇਨਤੀ ਪੱਤਰ ਭੇਜਣਾ ਜਾਂ ਕਸਟਮਰ ਕੇਅਰ ਸੈਂਟਰ ਵਿਖੇ ਸੰਪਰਕ ਕਰਨਾ ਚਾਹੀਦਾ ਹੈ| ਨਵਾਂ ਪਿਨ ਯੈੱਸ ਬੈਂਕ ਨੂੰ ਦਿੱਤੇ ਜਾਂ ਇਸ ਕੋਲ ਉਪਲਬੱਧ ਰਜਿਸਟਰਡ ਈਮੇਲ ਐਡਰੈੱਸ ਤੇ ਭੇਜ ਦਿੱਤਾ ਜਾਵੇਗਾ|
 • ਉਪਭੋਗਤਾ ਸਹਿਮਤ ਹੈ ਕਿ ਯੈੱਸ ਬੈਂਕ ਆਪਣੀ ਸਵੈ-ਇੱਛਾ ਅਨੁਸਾਰ ਆਪਣੀਆਂ ਸੇਵਾਵਾਂ ਦੇ ਸਬੰਧ ਵਿਚ ਲੋੜੀਂਦੀਆਂ ਜਾਂ ਜ਼ਰੂਰੀ ਸ਼ਰਤਾਂ ਤੇ ਬਾਹਰੀ ਸੇਵਾ ਪ੍ਰਦਾਨਕਰਤਾ(ਵਾਂ) ਜਾਂ ਏਜੰਟ(ਟਾਂ) ਦੀਆਂ ਸੇਵਾਵਾਂ ਦੀ ਵਰਤੋਂ ਕਰ ਸਕਦਾ ਹੈ|
 • ਉਪਭੋਗਤਾ ਕੋਲ ਯੈੱਸ ਬੈਂਕ ਵੱਲੋਂ ਆਪਣੀ ਵੱਬਸਾਈਟ ਤੇ ਸਮੇਂ ਸਮੇਂ ਸਿਰ ਅਪਲੋਡ ਕੀਤੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ ("ਐਫ਼ਏਕਯੂ") ਦੇਖਣ ਦਾ ਅਧਿਕਾਰ ਹੋਵੇਗਾ|
ਉਲੰਘਣਾ
 • ਉਪਭੋਗਤਾ ਵੱਲੋਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਦੇ ਮਾਮਲੇ ਵਿਚ ਯੈੱਸ ਬੈਂਕ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਭਵਿੱਖ ਵਿਚ ਯੈੱਸ ਬੈਂਕ ਉੱਤੇ ਬਿਨਾਂ ਕਿਸੇ ਵੀ ਦਾਅਵੇ, ਮੰਗ ਜਾਂ ਝਗੜੇ ਦੇ ਜੀਪੀਆਰ ਪ੍ਰੀਪੇਡ ਕਾਰਡ ਨੂੰ ਤੁਰੰਤ ਰੱਦ ਜਾਂ ਖਤਮ ਕਰ ਦੇਵੇ|
 • ਉਪਭੋਗਤਾ ਇਹ ਪ੍ਰਣ ਕਰਦਾ ਹੈ ਅਤੇ ਸਹਿਮਤ ਹੈ ਉਪਭੋਗਤਾ ਵੱਲੋਂ ਇਸ ਵਿਚ ਦਰਜ ਨਿਯਮਾਂ ਅਤੇ ਸ਼ਰਤਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ, ਭਾਵੇਂ ਪ੍ਰਤੱਖ ਹੋਵੇ ਜਾਂ ਅਪ੍ਰਤੱਖ ਹੋਵੇ, ਕਿ ਉਸ ਵਲੋਂ ਯੈੱਸ ਬੈਂਕ ਵੱਲੋਂ ਲਗਾਏ ਅਤੇ / ਜਾਂ ਪਰੇਸ਼ਾਨੀ ਲਈ ਕਿਸੇ ਵੀ ਘਾਟੇ, ਨੁਕਸਾਨ, ਦਾਅਵੇ, ਜੁਰਮਾਨੇ, ਲਾਗਤ, ਫ਼ੀਸ ਜਾਂ ਖਰਚੇ (ਸਮੇਤ ਕਾਨੂੰਨੀ ਸਲਾਕਹਕਾਰ ਦੀ ਫ਼ੀਸ) ਦੀ ਭਰਪਾਈ ਕੀਤੀ ਜਾਵੇਗੀ|
ਮਿਆਦ ਅਤੇ ਮਿਆਦ ਪੁੱਗਣਾ
 • ਜੀਪੀਆਰ ਪ੍ਰੀਪੇਡ ਕਾਰਡ ਛਪਾਈ ਦੀ ਮਿਤੀ ਤੋਂ ਜੀਪੀਆਰ ਪ੍ਰੀਪੇਡ ਕਾਰਡ ਦੇ ਸਾਹਮਣੇ ਛਪੀ ਮਿਆਦ ਪੁੱਗਣ ਦੀ ਮਿਤੀ ਤੱਕ ਤਿੰਨ (3) ਸਾਲ ਦੀ ਅਵਧੀ ਲਈ ਵੈਧ ਹੋਵੇਗਾ|
 • ਉਪਭੋਗਤਾ ਸਹਿਮਤ ਹੈ ਅਤੇ ਪ੍ਰਣ ਕਰਦਾ ਹੈ ਕਿ ਕਿਸੇ ਵੀ ਤੀਜੀ ਧਿਰ ਦੁਆਰਾ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਨੂੰ ਰੋਕਣ ਲਈ ਇਸ ਨੂੰ ਨਸ਼ਟ ਕਰ ਦੇਵੇਗਾ|
 • ਉਪਭੋਗਤਾ ਕਿਸੇ ਵੀ ਸਮੇਂ ਯੈੱਸ ਬੈਂਕ ਨੂੰ ਤੀਹ (30) ਦਿਨ ਪਹਿਲਾਂ ਲਿਖਤ ਨੋਟਿਸ ਦੇ ਕੇ ਜੀਪੀਆਰ ਪ੍ਰੀਪੇਡ ਕਾਰਡ ਨੂੰ ਖਤਮ ਕਰਨ ਦੀ ਬੇਨਤੀ ਕਰ ਸਕਦਾ ਹੈ, ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੀ ਹਾੱਟ ਲਿਸਟਿੰਗ ਜਾਂ ਬਲਾੱਕਿੰਗ ਦੀ ਬੇਨਤੀ ਦੇ ਮਾਮਲੇ ਵਿਚ ਜੀਪੀਆਰ ਪ੍ਰੀਪੇਡ ਕਾਰਡ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਅਤੇ/ ਜਾਂ ਰੱਦ ਕਰ ਦਿੱਤਾ ਜਾਵੇਗਾ|
 • ਉਪਭੋਗਤਾ ਨੂੰ ਜਾਣਕਾਰੀ ਹੈ ਕਿ ਅਜਿਹਾ ਨੋਟਿਸ ਉਦੋਂ ਤੱਕ ਪ੍ਰਭਾਵੀ ਨਹੀਂ ਹੋਵੇਗਾ ਜਦੋਂ ਤੱਕ ਜੀਪੀਆਰ ਪ੍ਰੀਪੇਡ ਕਾਰਡ ਦਾ ਸਿਖਰ ਤੇ ਸੱਜਾ ਕੋਨਾ ਕੱਟ ਕੇ ਇਸ ਨੂੰ ਵਿਗਾੜਿਆ ਨਹੀਂ ਜਾਂਦਾ ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਹੋਲੋਗ੍ਰਾਮ ਅਤੇ ਮੈਗਨੇਟਿਕ ਪੱਟੀ ਦੋਵੇਂ ਹੀ ਕੱਟੇ ਜਾ ਚਿਕੇ ਹਨ ਅਤੇ ਨਸ਼ਟ ਹੋ ਗਏ ਹਨ ਜਾਂ ਯੈੱਸ ਬੈਂਕ ਵੱਲੋਂ ਪ੍ਰਾਪਤ ਕਰ ਲਏ ਗਏ ਹਨ| ਉਪਭੋਗਤਾ ਸਹਿਮਤ ਹੈ ਕਿ ਇਸ ਤੱਥ ਦੇ ਬਾਵਜੂਦ ਕਿ ਭਾਵੇਂ ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਨੂੰ ਨਸ਼ਟ ਕਰਨ ਦਾ ਦਾਅਵਾ ਕਰਦਾ ਹੈ, ਜੀਪੀਆਰ ਪ੍ਰੀਪੇਡ ਕਾਰਡ ਦੇ ਖਤਮ ਹੋਣ ਤੋਂ ਪਹਿਲਾਂ ਜੀਪੀਆਰ ਪ੍ਰੀਪੇਡ ਕਾਰਡ ਤੇ ਲੱਗੀ ਫ਼ੀਸ ਦਾ ਜਿੰਮੇਵਾਰ ਉਪਭੋਗਤਾ ਹੀ ਹੋਵੇਗਾ|
 • ਯੈੱਸ ਬੈਂਕ ਆਪਣੇ ਸਵੈ-ਵਿਵੇਕ ਤੇ ਜੀਪੀਆਰ ਪ੍ਰੀਪੇਡ ਕਾਰਡ ਖਤਮ ਕਰ ਸਕਦਾ ਹੈ - (i) ਉਪਭੋਗਤਾ ਦੇ ਦੀਵਾਲੀਏ ਹੋਣ ਜਾਂ ਉਪਭੋਗਤਾ ਦੀ ਮੌਤ ਦੇ ਮਾਮਲੇ ਵਿਚ (ii) ਇਨ੍ਹਾਂ "ਨਿਯਮਾਂ ਅਤੇ ਸ਼ਰਤਾਂ" ਅਧੀਨ ਉਪਭੋਗਤਾ ਵੱਲੋਂ ਕਿਸੇ ਵੀ ਨਿਯਮ, ਸ਼ਰਤਾਂ, ਇਕਰਾਰ ਜਾਂ ਇਸ ਦੇ ਕਰੱਤਵਾਂ ਦੀ ਉਲੰਘਣਾ ਦੇ ਮਾਮਲੇ ਵਿਚ (iii) ਸਮਰੱਥ ਅਦਾਲਤ ਦੇ ਹੁਕਮਾਂ ਜਾਂ ਭਾਰਤ ਦੀ ਕਿਸੇ ਵੀ ਵਿਧਾਨਕ ਜਾਂ ਕਾਨੂੰਨੀ ਅਥਾਰਟੀ ਦੇ ਹੁਕਮਾਂ ਜਾਂ ਕਿਸੇ ਪੜਤਾਲ ਏਜੰਸੀ ਦੁਆਰਾ ਉਪਭੋਗਤਾ ਉਤੇ ਕਿਸੇ ਵੀ ਕਿਸਮ ਦੀ ਪਾਬੰਦੀ ਦੇ ਮਾਮਲੇ ਵਿਚ| (iv) ਲਾਗੂ ਹੋਣ ਯੋਗ ਕਾਨੂੰਨਾਂ, ਨਿਯਮਾਂ ਹਦਾਇਤਾਂ ਜਾਂ ਸਰਕੂਲਰ ਅਧੀਨ ਜੀਪੀਆਰ ਪ੍ਰੀਪੇਡ ਕਾਰਡ ਪ੍ਰੋਗਰਾਮ ਦੇ ਗੈਰ-ਕਾਨੂੰਨੀ ਹੋ ਜਾਣ ਦੇ ਮਾਮਲੇ ਵਿਚ| (v) ਸਮੁੱਚੇ ਜੀਪੀਆਰ ਪ੍ਰੀਪੇਡ ਕਾਰਡ ਪ੍ਰੋਗਰਾਮ ਦੇ ਖਤਮ ਹੋ ਜਾਣ ਦੇ ਮਾਮਲੇ ਵਿਚ|
 • ਯੈੱਸ ਬੈਂਕ, ਆਪਣੇ ਸਵੈ-ਵਿਵੇਕ ਨਾਲ, ਕਿਸੇ ਵੀ ਸਮੇਂ ਬਿਨਾਂ ਕੋਈ ਨੋਟਿਸ ਦਿੱਤਿਆਂ ਜਾਂ ਕਾਰਨ ਦੱਸਿਆਂ, ਅਸਥਾਈ ਜਾਂ ਸਥਾਈ ਤੌਰ 'ਤੇ ਜੀਪੀਆਰ ਪ੍ਰੀਪੇਡ ਕਾਰਡ ਸੁਵਿਧਾ ਨੂੰ ਵਾਪਿਸ ਲੈਣ ਅਤੇ /ਜਾਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਖਤਮ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ| ਅਸਥਾਈ ਰੂਪ ਨਾਲ ਵਾਪਿਸ ਲੈਣ ਦੇ ਮਾਮਲੇ ਵਿਚ, ਜੀਪੀਆਰ ਪ੍ਰੀਪੇਡ ਕਾਰਡ ਨਾਲ ਜੁੜੀਆਂ ਸੁਵਿਧਾਵਾਂ ਸਵੈ-ਵਿਵੇਕ ਨਾਲ ਯੈੱਸ ਬੈਂਕ ਵੱਲੋਂ ਬਹਾਲ ਕੀਤੀਆਂ ਜਾਣਗੀਆਂ| ਸਥਾਈ ਤੌਰ 'ਤੇ ਵਾਪਿਸ ਲੈਣ ਦੇ ਮਾਮਲੇ ਵਿਚ ਯੈੱਸ ਬੈਂਕ ਕੋਲ ਜੀਪੀਆਰ ਪ੍ਰੀਪੇਡ ਕਾਰਡ ਨੂੰ ਸਥਾਈ ਰੂਪ ਨਾਕ ਰੱਦ ਕਰਨ ਦਾ ਅਧਿਕਾਰ ਹੋਵੇਗਾ| ਐਪਰ, ਇਹ ਸਪਸ਼ੱਟ ਰੂਪ ਨਾਲ ਦੱਸਿਆ ਗਿਆ ਹੈ ਕਿ ਵਾਪਸੀ (ਅਸਥਾਈ ਜਾਂ ਸਥਾਈ) ਨਾਲ ਜੀਪੀਆਰ ਪ੍ਰੀਪੇਡ ਕਾਰਡ ਨਾਲ ਜੁੜੇ ਸਾਰੇ ਲਾਭ, ਸੁਵਿਧਾਵਾਂ ਅਤੇ ਸੇਵਾਵਾਂ ਆਪਣੇ ਆਪ ਖਤਮ ਹੋ ਜਾਣਗੀਆਂ| ਉਪਭੋਗਤਾ ਸਹਿਮਤ ਹੈ ਕਿ ਜੀਪੀਆਰ ਪ੍ਰੀਪੇਡ ਕਾਰਡ ਦੀ ਅਸਥਾਈ ਜਾਂ ਸਥਾਈ ਵਾਪਸੀ ਦੇ ਮਾਮਲੇ ਵਿਚ, ਬਸ਼ਰਤੇ ਕਿ ਯੈੱਸ ਬੈਂਕ ਵੱਲੋਂ ਸਪੱਸ਼ਟ ਨਾ ਕੀਤਾ ਗਿਆ ਹੋਵੇ, ਅਜਿਹੀ ਵਾਪਸੀ ਤੋਂ ਪਹਿਲਾਂ ਜੀਪੀਆਰ ਪ੍ਰੀਪੇਡ ਕਾਰਡ ਤੇ ਲੱਗੇ ਸਾਰੇ ਚਾਰਜਾਂ ਦੇ ਨਾਲ ਨਾਲ ਹੋਰ ਲਾਗੂ ਹੋਣ ਯੋਗ ਚਾਰਜਾਂ ਦੀ ਪੂਰੀ ਜਿੰਮੇਵਾਰੀ ਉਪਭੋਗਤਾ ਦੀ ਹੋਵੇਗੀ|
 • ਜੇਕਰ ਯੈੱਸ ਬੈਂਕ ਅਸਥਾਈ ਜਾਂ ਸਥਾਈ ਤੌਰ ਤੇ ਸੁਵਿਧਾਵਾਂ ਵਾਪਸ ਲੈਂਦਾ ਹੈ ਜਾਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਖਤਮ ਕਰਦਾ ਹੈ ਤਾਂ ਯੈੱਸ ਐਂਕ ਆਪਣੇ ਸਰਵੋੱਤਮ ਯਤਨਾਂ ਦੇ ਅਧਾਰ ਤੇ ਉਪਭੋਗਤਾ ਨੂੰ ਤੁਰੰਤ ਅਧਿਸੂਚਿਤ ਕਰੇਗਾ| ਅਜਿਹੀ ਅਧਿਸੂਚਨਾ ਦੀ ਪ੍ਰਾਪਤੀ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਢਿੱਲ ਲਈ ਯੈੱਸ ਬੈਂਕ ਜਵਾਬਦੇਹ ਜਾਂ ਜਿੰਮੇਵਾਰ ਨਹੀਂ ਹੋਵੇਗਾ|
 • ਉਕਤ ਦੱਸੇ ਅਨੁਸਾਰ ਜੀਪੀਆਰ ਪ੍ਰੀਪੇਡ ਕਾਰਡ ਦੇ ਖਤਮ ਹੋਣ ਤੇ, ਬਕਾਇਆ ਰਕਮ, ਜੇਕਰ ਕਾਰਡ ਖਾਤੇ ਵਿਚ ਹੋਵੇ, ਨੂੰ ਭੁਗਤਾਨ ਦੇ ਲਾਗੂ ਹੋਣ ਯੋਗ ਚਾਰਜਾਂ ਅਧੀਨ ਉਪਭੋਗਤਾ ਦੇ ਨਾਂ ਤੇ ਪੇਅ ਆਰਡਰ/ ਡਿਮਾਂਡ ਡ੍ਰਾਫ਼ਟ ਰਾਹੀਂ ਰਿਫ਼ੰਡ ਕੀਤਾ ਜਾਵੇਗਾ ਅਤੇ ਉਪਭੋਗਤਾ ਤੋਂ ਲਿਖਤ ਬੇਨਤੀ ਪ੍ਰਾਪਤ ਕੀਤੀ ਜਾਵੇਗੀ| ਉਪਭੋਗਤਾ ਨੂੰ ਬਕਾਇਆ ਰਕਮ ਦੇ ਰਿਫ਼ੰਡ ਦੀ ਬੇਨਤੀ ਯੈੱਸ ਬੈਂਕ ਕੋਲ ਕਰਨੀ ਹੋਵੇਗੀ|
ਨੋਟਿਸ

ਇਸ ਦੇ ਤਹਿਤ ਯੈੱਸ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਨੋਟਿਸ ਨੂੰ ਯੈੱਸ ਬੈਂਕ ਨੂੰ ਦਿੱਤੀ ਜਾਂ ਇਸ ਕੋਲ ਉਪਲੱਬਧ ਰਜਿਸਟਰਡ ਈਮੇਲ ਜਾਂ ਡਾਕ ਪਤੇ ਤੇ ਯੈੱਸ ਬੈਂਕ ਦੁਆਰਾ ਭੇਜੇ ਜਾਣ ਦੀ ਮਿਤੀ ਤੋਂ ਸੱਤ (7) ਦਿਨਾਂ ਅੰਦਰ ਉਪਭੋਗਤਾ ਵੱਲੋਂ ਪ੍ਰਾਪਤ ਕਰ ਲਿਆ ਮੰਨਿਆ ਜਾਵੇਗਾ|

ਇਸ ਦੇ ਤਹਿਤ ਉਪਭੋਗਤਾ ਵੱਲੋਂ ਯੈੱਸ ਬੈਂਕ ਨੂੰ ਭੇਜੇ ਗਏ ਕਿਸੇ ਵੀ ਨੋਟਿਸ ਨੂੰ ਅਜਿਹੇ ਨੋਟਿਸ ਦੀ ਇਸ ਦੇ ਕਾਰਪੋਰੇਟ ਦਫ਼ਤਰ ਦੇ ਪਤੇ 22ਵੀਂ ਮੰਜ਼ਲ, ਇੰਡੀਆਬੁਲਸ ਫ਼ਾਇਨੈਂਸ਼ੀਅਲ ਸੈਂਟਰ, ਸੇਨਾਪਤੀ ਬਾਪਤ ਮਾਰਗ, ਐਫ਼ਿੰਸਟਨ (ਡਬਲਿਊ), ਮੁੰਬਈ- 400013 ਪਹੁੰਚਣ ਉਪਰੰਤ ਪ੍ਰਾਪਤੀ ਰਸੀਦ ਤੋਂ ਬਾਅਦ ਪ੍ਰਾਪਤ ਸਮਝਿਆ ਜਾਵੇਗਾ|

ਇਸ ਦੇ ਤਹਿਤ ਉਪਭੋਗਤਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਨੋਟਿਸ ਜਾਂ ਸੰਚਾਰ ਯੈੱਸ ਬੈਂਕ ਤੇ ਲਾਗੂ ਨਹੀਂ ਹੋਣਗੇ ਬਸ਼ਰਤੇ ਕਿ ਇਹ ਲਿਖਤ ਰੂਪ ਵਿਚ ਨਾ ਹੋਣ ਅਤੇ ਯੈੱਸ ਬੈਂਕ ਨੂੰ ਭੇਜੇ ਅਤੇ ਇਸ ਵੱਲੋਂ ਪ੍ਰਾਪਤ ਨਾ ਕੀਤੇ ਗਏ ਹੋਣ ਜਾਂ ਜੇਕਰ ਰਜਿਸਟਰਡ ਡਾਕ ਰਾਹੀਂ ਹੋਣ ਤਾਂ ਪ੍ਰਾਪਤੀ ਕਾਰਡ ਹੋਵੇ|

ਫ਼ੀਸਾਂ
 • ਫ਼ੀਸਾਂ ਵਿਚ ਸ਼ਾਮਲ ਹੋਣਗੇ : (a) ਯੈੱਸ ਬੈਂਕ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਨਾਲ ਸਬੰਧਤ ਕੋਈ ਵੀ ਫ਼ੀਸ ਜਿਸ ਵਿਚ ਬਦਲੀ, ਨਵੀਨੀਕਰਣ, ਆਵਾਜਾਈ ਅਤੇ ਹੋਰ ਫ਼ੀਸਾਂ, ਜੇਕਰ ਕੋਈ ਹੋਣ, ਸ਼ਾਮਲ ਹਨ| ਇਸ ਫ਼ੀਸਾਂ ਨਾ-ਰਿਫ਼ੰਡਯੋਗ, ਨਾ-ਤਬਦੀਲੀਯੋਗ ਅਤੇ ਨਾ-ਆਵੰਟਨ ਯੋਗ ਹਨ| (b) ਵਿਸ਼ੇਸ਼ ਪ੍ਰਕਾਰ ਦੇ ਲੈਣ-ਦੇਣ ਉੱਤੇ ਸਰਵਿਸ ਫ਼ੀਸ| ਅਜਿਹੀਆਂ ਫ਼ੀਸਾਂ ਦੇ ਨਿਰਧਾਰਣ ਦੀ ਵਿਧੀ ਸਮੇਂ ਸਮੇਂ ਸਿਰ ਯੈੱਸ ਬੈਂਕ ਵੱਲੋਂ ਆਪਣੀ ਵੈੱਬਸਾਈਟ www.yesbank.in ਤੇ ਅਧਿਸੂਚਿਤ ਕੀਤੀ ਜਾਵੇਗੀ|
 • ਜ਼ਾਹਿਰ ਗਲਤੀ ਦੀ ਗੈਰ-ਮੌਜੂਦਗੀ ਵਿਚ ਸਾਰੀ ਫ਼ੀਸ ਅੰਤਮ ਹੋਵੇਗੀ ਅਤੇ ਉਪਭੋਗਤਾ ਤੇ ਲਾਗੂ ਹੋਵੇਗੀ ਅਤੇ ਅੰਤਮ ਹੋਵੇਗੀ|
 • ਸਾਰੇ ਵਿਧਾਨਕ ਟੈਕਸ, ਵਸਤਾਂ ਅਤੇ ਸੇਵਾ ਟੈਕਸ, ਸਾਰੇ ਹੋਰ ਮਹਿਸੂਲ, ਡਿਊਟੀਆਂ (ਜੀਪੀਆਰ ਪ੍ਰੀਪੇਡ ਕਾਰਡ ਦੇ ਸਬੰਧ ਵਿਚ ਸਟਾਂਪ ਡਿਊਟੀ ਅਤੇ ਸਬੰਧਤ ਰਜਿਸਟ੍ਰੇਸ਼ਨ ਫ਼ੀਸ, ਜੇਕਰ ਕੋਈ ਹੋਵੇ) ਅਤੇ ਟੈਕਸ (ਕਿਸੇ ਵੀ ਪ੍ਰਕਾਰ ਦੇ) ਜੋ ਕਿ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵਲੋਂ ਸਮੇਂ ਸਮੇਂ ਸਿਰ ਜੀਪੀਆਰ ਪ੍ਰੀਪੇਡ ਕਾਰਡ ਉਤੇ ਜਾਂ ਇਸ ਦੇ ਸਬੰਧ ਵਿਚ ਲਗਾਏ ਗਏ ਹੋਣ, ਦਾ ਖਰਚਾ ਉਪਭੋਗਤਾ ਵੱਲੋਂ ਕੀਤਾ ਜਾਵੇਗਾ|
ਨਕਦ ਨਿਕਾਸੀ
 • ਉਪਭੋਗਤਾ ਐਮਰਜੰਸੀ ਨਕਦੀ ਨਿਕਾਸੀ ਹਿੱਤ ਯੈੱਸ ਬੈਂਕ ਅਤੇ ਮੈਂਬਰ ਬੈਂਕ ਦੇ ਏਟੀਐਮ ਤੋਂ ਨਕਦੀ ਕਢਵਾਉਣ ਹਿੱਤ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਕਰ ਸਕਦਾ ਹੈ| ਐਪਰ, ਇਕ ਸਮੇਂ ਤੇ ਕਢਵਾਈ ਜਾਣ ਵਾਲੀ ਕੁੱਲ ਰਕਮ ਜੀਪੀਆਰ ਪ੍ਰੀਪੇਡ ਕਾਰਡ ਤੇ ਉਪਲਬੱਧ ਬਕਾਏ ਜਾਂ ਸਮੇਂ ਸਮੇਂ ਸਿਰ ਭਾਰਤੀ ਰਿਜ਼ਰਵ ਬੈਂਕ ਵਲੋਂ ਨਿਰਧਾਰਤ ਅਜਿਹੀਆਂ ਸੀਮਾਵਾਂ ਤੋਂ ਵੱਧ ਨਹੀਂ ਹੋਵੇਗੀ|
ਜੀਪੀਆਰ ਪ੍ਰੀਪੇਡ ਕਾਰਡ ਗੁੰਮਣਾ, ਚੋਰੀ ਹੋਣਾ ਜਾਂ ਗਲਤ ਵਰਤੋਂ ਹੋਣਾ :
 • ਜੇਕਰ ਜੀਪੀਆਰ ਪ੍ਰੀਪੇਡ ਕਾਰਡ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਉਪਭੋਗਤਾ ਨੂੰ ਇਸ ਦੇ ਗੁੰਮ ਜਾਂ ਚੋਰੀ ਹੋਣ ਦੀ ਸੂਚਨਾ ਤੁਰੰਤ ਕਸਟਮਰ ਕੇਅਰ ਸੈਂਟਰ ਵਿਖੇ ਦੇਣੀ ਚਾਹੀਦੀ ਹੈ ਅਤੇ ਜੀਪੀਆਰ ਪ੍ਰੀਪੇਡ ਕਾਰਡ 'ਤੇ ਤੁਰੰਤ ਰੋਕ ਦੀ ਬੇਨਤੀ ਕਰਨੀ ਚਾਹੀਦੀ ਹੈ|
 • ਉਪਭੋਗਤਾ ਸਵੀਕਾਰ ਕਰਦਾ ਹੈ ਕਿ ਇਕ ਵਾਰ ਜੀਪੀਆਰ ਪ੍ਰੀਪੇਡ ਕਾਰਡ ਦੇ ਗੁੰਮ, ਚੋਰੀ ਜਾਂ ਨੁਕਸਾਨਗ੍ਰਸਤ ਹੋਣ ਦੀ ਰਿਪੋਟ ਹੋਣ ਉਪਰੰਤ ਅਜਿਹੇ ਜੀਪੀਆਰ ਪ੍ਰੀਪੇਡ ਕਾਰਡ ਨੂੰ, ਭਾਵੇਂ ਇਹ ਬਾਅਦ ਵਿਚ ਬਰਾਮਦ ਹੋ ਜਾਵੇ, ਮੁੜ ਵਰਤਿਆ ਨਹੀਂ ਜਾ ਸਕਦਾ| ਉਪਭੋਗਤਾ ਜੀਪੀਆਰ ਪ੍ਰੀਪੇਡ ਕਾਰਡ ਦੀ ਸੁਰੱਖਿਆ ਪ੍ਰਤੀ ਜਿੰਮੇਵਾਰ ਹੈ ਅਤੇ ਉਹ ਜੀਪੀਆਰ ਪ੍ਰੀਪੇਡ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇਗਾ| ਉਪਭੋਗਤਾ ਵੱਲੋਂ ਉਕਤ ਦੱਸੇ ਕਦਮਾਂ ਨੂੰ ਅਣਦੇਖਾ ਜਾਂ ਮਨ੍ਹਾਂ ਕਰਨ ਜਾਂ ਅਸਫ਼ਲ ਰਹਿਣ ਬਾਰੇ ਨਿਸ਼ਚਿਤ ਹੋਣ ਜਾਂ ਇਸ ਬਾਰੇ ਸੂਚਨਾ ਮਿਲਣ ਦੇ ਮਾਮਲੇ ਵਿਚ ਯੈੱਸ ਬੈਂਕ ਕੋਲ ਜੀਪੀਆਰ ਪ੍ਰੀਪੇਡ ਕਾਰਡ ਗੁੰਮ, ਚੋਰੀ ਜਾਂ ਨੁਕਸਾਨਗ੍ਰਸਤ ਹੋਣ ਤੇ ਅਜਿਹੇ ਜੀਪੀਆਰ ਪ੍ਰੀਪੇਡ ਕਾਰਡ ਨੂੰ ਰੱਦ ਜਾਂ ਖਤਮ ਕਰਨ ਦਾ ਇਕਮਾਤਰ ਅਧਿਕਾਰ ਸੁਰੱਖਿਅਤ ਹੋਵੇਗਾ|
 • ਉਪਭੋਗਤਾ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਦੇ ਗੁੰਮ, ਚੋਰੀ ਜਾਂ ਨੁਕਸਾਨਗ੍ਰਸਤ ਦੀ ਰਿਪੋਟ ਦਰਜ ਕਰਵਾਉਣ ਉਪਰੰਤ ਜੀਪੀਆਰ ਪ੍ਰੀਪੇਡ ਕਾਰਡ ਤੇ ਹੋਏ ਕਿਸੇ ਵੀ ਅਵੈਧ ਲੈਣ-ਦੇਣ ਲਈ ਉਪਭੋਗਤਾ ਜਿੰਮੇਵਾਰ ਨਹੀਂ ਹੋਵੇਗਾ| ਉਪਭੋਗਤਾ ਵਲੋਂ ਰਿਪੋਟ ਉਪਰੰਤ ਜੀਪੀਆਰ ਪ੍ਰੀਪੇਡ ਕਾਰਡ ਦੀਆਂ ਸਾਰੀਆਂ ਦੇਣਦਾਰੀਆਂ ਦਾ ਨਿਪਟਾਰਾ ਯੈੱਸ ਬੈਂਕ ਵੱਲੋਂ ਕੀਤਾ ਜਾਵੇਗਾ| ਐਪਰ, ਰਿਪੋਟਿੰਗ ਦੇ ਸਮੇਂ ਅਤੇ /ਜਾਂ ਜੀਪੀਆਰ ਪ੍ਰੀਪੇਡ ਕਾਰਡ ਤੇ ਕੀਤੇ ਗਏ ਲੈਣ-ਦੇਣ ਦੇ ਸਮੇਂ, ਜੀਪੀਆਰ ਪ੍ਰੀਪੇਡ ਕਾਰਡ ਦੇ ਗੁੰਮ, ਚੋਰੀ ਜਾਂ ਦੁਰਵਰਤੋਂ ਹੋਣ ਦੀ ਬਾਅਦ ਵਿਚ ਰਿਪੋਟਿੰਗ ਵਿਚ ਕਿਸੇ ਪ੍ਰਕਾਰ ਦੇ ਝਗੜੇ ਦੇ ਮਾਮਲੇ ਵਿਚ ਯੈੱਸ ਬੈਂਕ ਦੇ ਸਾਰੇ ਫ਼ੈਸਲੇ ਅੰਤਮ ਅਤੇ ਉਪਭੋਗਤਾ ਦੇ ਮੰਨਣ ਯੋਗ ਹੋਣਗੇ|
ਜਿੰਮੇਵਾਰੀ ਤੋਂ ਮੁਕਤੀ
 • ਪੂਰਵਗਾਮੀ ਤੇ ਪ੍ਰਤੀਕੂਲ ਪ੍ਰਭਾਵ ਪਾਏ ਬਿਨਾਂ, ਯੈੱਸ ਬੈਂਕ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਹੇਠ ਦਰਜ ਵਿਚੋਂ ਕਿਸੇ ਘਾਟੇ, ਨੁਕਸਾਨ, ਦੇ ਸਬੰਧ ਵਿਚ ਉਪਭੋਗਤਾ ਜਾਂ ਕਿਸੀ ਤੀਜੀ ਧਿਰ ਦਾ ਦੇਣਦਾਰ ਜਾਂ ਜਿੰਮੇਵਾਰ ਨਹੀਂ ਹੋਵੇਗਾ :

  1. ਸਪਲਾਈ ਕੀਤੀਆਂ ਵਸਤਾਂ ਜਾਂ ਸੇਵਾਵਾਂ ਵਿਚ ਕੋਈ ਨੁਕਸ;

  2. ਕੋਈ ਵੀ ਵਸਤਾਂ ਜਾਂ ਸੇਵਾਵਾਂ ਦੀ ਗੁਣਵੱਤਾ, ਮੁੱਲ ਵਾਰੰਟੀ, ਪ੍ਰਾਪਤੀ ਵਿਚ ਦੇਰੀ, ਨਾ ਪ੍ਰਾਪਤੀ, ਪ੍ਰਾਪਤ ਨਾ ਹੋਣ ਨਾਲ ਸਬੰਧਤ ਝਗੜੇ;

  3. ਕਿਸੇ ਵੀ ਵਿਅਕਤੀ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਮਾਨਤਾ ਦੇਣ ਜਾਂ ਸਵੀਕਾਰ ਕਰਨ ਤੋਂ ਇਨਕਾਰ;

  4. ਕਿਸੇ ਵੀ ਕਾਰਨ ਇੱਛਤ ਢੰਗ ਨਾਲ ਜੀਪੀਆਰ ਪ੍ਰੀਪੇਡ ਕਾਰਡ ਦਾ ਕੰਮ ਨਾ ਕਰਨਾ, ਜਾਂ ਕਿਸੇ ਵੀ ਕਾਰਨ ਏਟੀਐਮ ਦਾ ਗੈਰ-ਕਾਰਜਸ਼ੀਲ ਹੋਣਾ;

  5. ਕੰਪਿਊਟਰ ਟਰਮੀਨਲ ਵਿਚ ਗੜਬੜੀ;

  6. ਕੋਈ ਵੀ ਨਾ ਟਾਲਣਯੋਗ ਘਟਨਾ;

  7. ਜੀਪੀਆਰ ਪ੍ਰੀਪੇਡ ਕਾਰਡ ਨੂੰ ਕਿਸੀ ਤੀਜੀ ਧਿਰ ਕੋਲ ਟ੍ਰਾਂਸਫ਼ਰ ਕਰਨਾ;

  8. ਉਪਭੋਗਤਾ ਵਲੋਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਬੰਦ ਕਰਨਾ;

  9. ਯੈੱਸ ਬੈਂਕ ਵੱਲੋਂ ਜੀਪੀਆਰ ਪ੍ਰੀਪੇਡ ਕਾਰਡ ਨੂੰ ਮੁੜ ਅਧਿਕਾਰਤ ਕਰਨ ਨਾਲ ਉਪਭੋਗਤਾ ਨੂੰ ਹੋਏ ਕਿਸੇ ਵੀ ਘਾਟੇ ਜਾਂ ਨੁਕਸਾਨ ਸਬੰਧੀ;

  10. ਉਪਭੋਗਤਾ ਵੱਲੋਂ ਇਸ ਸਬੰਧ ਵਿਚ ਹਦਾਇਤਾਂ ਪ੍ਰਾਪਤ ਕਰਨ ਤੇ ਜੀਪੀਆਰ ਪ੍ਰੀਪੇਡ ਕਾਰਡ ਨੂੰ ਮਖਸੂਸ ਕੀਤੀ ਜਾਣ ਵਾਲੀ ਰਕਮ ਵਿਚ ਕੋਈ ਵੀ ਅੰਤਰ;

  11. ਉਪਭੋਗਤਾ ਦੀ ਬੇਨਤੀ ਤੇ ਜੀਪੀਆਰ ਪ੍ਰੀਪੇਡ ਕਾਰਡ ਤੇ ਕੀਤੀਆਂ ਗਈਆਂ ਕੋਈ ਵੀ ਉਲਟ ਤਬਦੀਲੀਆਂ|

ਵਿਵਾਦਿਤ ਲੈਣ-ਦੇਣ
 • ਭੁਗਤਾਨ ਹਿੱਤ ਯੈੱਸ ਬੈਂਕ ਵੱਲੋਂ ਪ੍ਰਾਪਤ ਕਿਸੇ ਵੀ ਫ਼ੀਸ ਜਾਂ ਲੈਣ-ਦੇਣ ਜਾਂ ਹੋਰ ਭੁਗਤਾਨ ਦੀ ਮੰਗ ਅਜਿਹੀ ਫ਼ੀਸ ਦਾ ਅੰਤਮ ਸਬੂਤ ਹੋਵੇਗਾ, ਬਸ਼ਰਤੇ ਕਿ ਜੀਪੀਆਰ ਪ੍ਰੀਪੇਡ ਕਾਰਡ ਗੁੰਮ. ਚੋਰੀ ਜਾਂ ਧੋਖੇ ਨਾਲ ਗਲਤ ਢੰਗ ਨਾਲ ਵਰਤਿਆ ਗਿਆ ਹੋਵੇ ਅਤੇ ਉਪਭੋਗਤਾ ਕੋਲ ਇਸ ਦਾ ਸਬੂਤ ਹੋਵੇ|
 • ਜੀਪੀਆਰ ਪ੍ਰੀਪੇਡ ਕਾਰਡ ਨਾਲ ਸਬੰਧਤ ਸਾਰੇ ਵਿਵਾਦਿਤ ਲੈਣ-ਦੇਣ ਮਾਮਲੇ, ਵਿਵਾਦਿਤ ਲੈਣ-ਦੇਣ ਦੀ ਮਿਤੀ ਤੋਂ ਪੰਦਰ੍ਹਾਂ (15) ਦਿਨਾਂ ਦੇ ਅੰਦਰ ਯੈੱਸ ਬੈਂਕ ਵੱਲੋਂ ਸੰਚਾਲਿਤ ਕਸਟਮਰ ਕੇਅਰ ਸੈਂਟਰ ਸਾਹਮਣੇ ਉਠਾਏ ਜਾਣਗੇ| ਉਪਭੋਗਤਾ ਸਵੀਕਾਰ ਕਰਦਾ ਹੈ ਕਿ ਵਿਵਾਦਿਤ ਲੈਣ-ਦੇਣ ਦੀ ਮਿਤੀ ਤੋਂ 15 ਦਿਨ ਬਾਅਦ ਕੀਤੀ ਬੇਨਤੀ ਯੈੱਸ ਬੈਂਕ ਵੱਲੋਂ ਸਵੀਕਾਰ ਨਹੀਂ ਕੀਤੀ ਜਾਵੇਗੀ|
ਵਸਤਾਂ ਅਤੇ ਸੇਵਾਵਾਂ ਦੀ ਗੁਣਵੱਤਾ
 • ਕੋਈ ਵੀ ਖਰੀਦੀਆਂ ਗਈਆਂ ਵਸਤਾਂ ਜਾਂ ਮਾਣੀਆਂ ਗਈਆਂ ਸੇਵਾਵਾਂ ਹਿੱਤ ਕਿਸੇ ਵੀ ਵਪਾਰਕ ਅਦਾਰੇ ਨਾਲ ਝਗੜੇ ਜਾਂ ਸ਼ਿਕਾਇਤ ਦਾ ਨਿਪਟਾਰਾ ਉਪਭੋਗਤਾ ਵੱਲੋਂ ਸਿੱਧੇ ਤੌਰ ਤੇ ਵਪਾਰਕ ਅਦਾਰੇ ਨਾਲ ਕੀਤਾ ਜਾਵੇਗਾ|
ਪ੍ਰਗਟਾਵੇ
 • ਉਪਭੋਗਤਾ ਸਵੀਕਾਰ ਕਰਦਾ ਹੈ ਅਤੇ ਉਪਭੋਗਤਾ ਅਤੇ ਜੀਪੀਆਰ ਪ੍ਰੀਪੇਡ ਕਾਰਡ ਨਾਲ ਸਬੰਧਤ ਸੂਚਨਾ ਕਿਸੇ ਵੀ ਹੋਰ ਬੈਂਕਾਂ ਜਾਂ ਵਿੱਤੀ ਜਾਂ ਵਿਧਾਨਕ ਜਾਂ ਵਿਨਿਯਮਨ ਅਦਾਰਿਆਂ ਨਾਲ ਸਾਂਝੀ ਕਰਨ ਲਈ ਸਹਿਮਤ ਹੈ|
 • ਉਪਭੋਗਤਾ ਸਵੀਕਾਰ ਕਰਦਾ ਹੈ ਅਤੇ ਸਹਿਮਤ ਹੈ ਕਿ ਯੈੱਸ ਬੈਂਕ ਉਪਭੋਗਤਾ ਦੀ ਕਿਸੇ ਵੀ ਭੁੱਲ ਅਤੇ / ਜਾਂ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਸਬੰਧੀ ਰਿਪੋਟ ਕਿਸੇ ਵੀ ਹੋਰ ਬੈਂਕਾਂ ਜਾਂ ਵਿੱਤੀ ਜਾਂ ਵਿਧਾਨਕ ਜਾਂ ਵਿਨਿਯਮਨ ਅਥਾਰਟੀਆਂ ਨੂੰ ਕਰ ਸਕਦਾ ਹੈ| ਅਜਿਹੇ ਪ੍ਰਗਟਾਵਿਆਂ ਦੇ ਨਾਲ-ਨਾਲ ਅਜਿਹੇ ਬੈਂਕਾਂ ਜਾਂ ਵਿੱਤੀ ਜਾਂ ਵਿਧਾਨਕ ਜਾਂ ਵਿਨਿਯਮਨ ਅਥਾਰਟੀਆਂ ਦੇ ਵੇਰਵੇ ਯੈੱਸ ਬੈਂਕ ਵੱਲੋਂ ਉਪਭੋਗਤਾ ਨੂੰ ਦੇਣੇ ਜ਼ਰੂਰੀ ਨਹੀਂ ਹੋਣਗੇ|
 • ਇਸ ਦੁਆਰਾ ਉਪਭੋਗਤਾ ਯੈੱਸ ਬੈਂਕ ਅਤੇ ਇਸ ਦੇ ਏਜੰਟਾਂ ਨੂੰ ਉਪਭੋਗਤਾ ਵੇਰਵਿਆਂ ਅਤੇ ਯੈੱਸ ਬੈਂਕ ਦੀਆਂ ਗਰੁੱਪ ਕੰਪਨੀਆਂ ਜਾਂ ਸਹਿਯੋਗੀਆਂ ਨਾਲ ਭੁਗਤਾਨ ਵੇਰਵੇ ਸਬੰਧੀ ਅੰਸ਼ਕ ਜਾਂ ਪੂਰੀ ਸੂਚਨਾ ਦੇ ਵਟਾਂਦਰੇ ਅਤੇ ਸਾਂਝੇ ਕਰਨ ਲਈ ਅਧਿਕ੍ਰਿਤ ਕਰਦਾ ਹੈ|
ਪ੍ਰਸ਼ਾਸਕੀ ਕਾਨੂੰਨ ਅਤੇ ਅਧਿਕਾਰ ਖੇਤਰ
 • ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਨਾਲ ਸਬੰਧਤ ਸਾਰੇ ਵਿਵਾਦ ਭਾਰਤ ਦੇ ਕਾਨੂੰਨਾਂ ਦੀ ਅਨੁਸਾਰਤਾ ਵਿਚ ਪ੍ਰਸ਼ਾਸਿਤ ਅਤੇ ਸਮਝੇ ਜਾਣਗੇ ਅਤੇ ਮੁੰਬਈ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਅਧੀਨ ਹੋਣਗੇ|
ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਪਰਿਵਰਤਨ

  ਯੈੱਸ ਬੈਂਕ ਕੋਲ ਜੀਪੀਆਰ ਪ੍ਰੀਪੇਡ ਕਾਰਡ ਤੇ ਲਾਗੂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ, ਵਿਸ਼ੇਸ਼ਤਾਵਾਂ ਅਤੇ ਦਿੱਤੇ ਲਾਭਾਂ ਵਿਚ ਪਰਿਵਰਤਨ ਦਾ ਅਧਿਕਾਰ ਰਾਖਵਾਂ ਹੈ ਜਿਸ ਵਿਚ ਵਿਆਜ ਚਾਰਜ ਜਾਂ ਦਰਾਂ ਜਾਂ ਨਿਰਧਾਰਣ ਦਰਾਂ ਅਤੇ ਵਿਧੀਆਂ ਵੀ ਸ਼ਾਮਲ ਹਨ ਪਰ ਸੀਮਿਤ ਨਹੀਂ|

 • ਯੈੱਸ ਬੈਂਕ ਵੱਲੋਂ ਸੰਸ਼ੋਧਿਤ ਨਿਯਮਾਂ ਅਤੇ ਸ਼ਰਤਾਂ ਬਾਰੇ ਆਪਣੀ ਵੈੱਬਸਾਈਟ www.yesbank.in ਉੱਤੇ ਹੋਸਟ ਕਰਕੇ ਜਾਂ ਯੈੱਸ ਬੈਂਕ ਵੱਲੋਂ ਫ਼ੈਸਲਾ ਲਈ ਗਈ ਕਿਸੇ ਹੋਰ ਵਿਧੀ ਰਾਹੀਂ ਦੱਸਿਆ ਜਾਵੇਗਾ|
 • ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਨਾਲ ਯੈੱਸ ਬੈਂਕ ਦੀ ਵੱਬਸਾਈਟ www.yesbank.in ਤੇ ਪਾਈਆਂ ਗਈਆਂ ਹੋਰ ਸੋਧਾਂ ਦੀ ਸਮੀਖਿਆ ਦੀ ਜਿੰਮੇਵਾਰੀ ਉਪਭੋਗਤਾ ਦੀ ਹੋਵੇਗੀ ਅਤੇ ਜੀਪੀਆਰ ਪ੍ਰੀਪੇਡ ਕਾਰਡ ਦੀ ਵਰਤੋਂ ਜਾਰੀ ਰੱਖਣ ਤੇ ਇਹ ਸਮਝਿਆ ਜਾਵੇਗਾ ਕਿ ਸੰਸ਼ੋਧਿਤ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ|
ਫ਼ੀਸਾਂ ਦੀ ਸਾਰਣੀ

  ਐਪਰ, ਇਸ ਵਿਚ ਦਰਜ ਕੁਝ ਵੀ ਯੈੱਸ ਬੈਂਕ ਨੂੰ ਜੀਪੀਆਰ ਪ੍ਰੀਪੇਡ ਕਾਰਡ ਰਾਹੀਂ ਕੀਤੇ ਕਿਸੇ ਵੀ ਲੈਣ-ਦੇਣ ਵਿਚੋਂ ਲਾਗੂ ਕਾਨੂੰਨਾਂ ਤਹਿਤ ਸ੍ਰੋਤ ਤੇ ਕੱਟਣ ਯੋਗ ਟੈਕਸ ਕੱਟਣ ਤੋਂ ਨਹੀਂ ਰੋਕਦਾ|

ਉਪਭੋਗਤਾ ਸ਼ਿਕਾਇਤ ਨਿਵਾਰਣ
 • ਕਿਸੇ ਵੀ ਝਗੜੇ ਜਾਂ ਸ਼ਿਕਾਇਤ ਦੇ ਸਬੰਧ ਵਿਚ ਜੀਪੀਆਰ ਪ੍ਰੀਪੇਡ ਕਾਰਡ ਅਤੇ/ਜਾਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਮਾਮਲੇ ਵਿਚ ਉਪਭੋਗਤਾ ਯੈੱਸ ਬੈਂਕ 24 ਘੰਟੇ ਕਸਟਮਰ ਕੇਅਰ ਸੈਂਟਰ ਵਿਖੇ 1800 103 5485/180030001113 ਤੇ ਜਾਂ cubber.support@yesbank.in ਤੇ ਈਮੇਲ ਕਰ ਸਕਦਾ ਹੈ|
 • ਜੇਕਰ ਕਿਸੇ ਵੀ ਝਗੜੇ ਜਾਂ ਸ਼ਿਕਾਇਤ ਦੇ ਸਬੰਧ ਵਿਚ ਜੀਪੀਆਰ ਪ੍ਰੀਪੇਡ ਕਾਰਡ ਅਤੇ/ਜਾਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਮਾਮਲੇ ਵਿਚ ਇਨ੍ਹਾਂ ਦਾ ਨਿਪਟਾਰਾ ਯੈੱਸ ਬੈਂਕ ਕਸਟਮਰ ਕੇਅਰ ਸੈਂਟਰ ਵੱਲੋਂ ਉਚਿਤ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਤਾਂ ਤਾਂ ਉਪਭੋਗਤਾ ਯੈੱਸ ਬੈਂਕ ਨੋਡਲ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ ਜਿਸ ਦਾ ਵੇਰਵਾ ਯੈੱਸ ਬੈਂਕ ਦੀ ਵੈੱਬਸਾਈਟ ਤੇ ਦੇਖਿਆ ਜਾ ਸਕਦਾ ਹੈ|
 • ਯੈੱਸ ਬੈਂਕ ਇਸ ਗੱਲ ਨਾਲ ਸਹਿਮਤ ਹੈ ਕਿ ਉਪਭੋਗਤਾ ਵੱਲੋਂ ਹੋਈਆਂ ਸਾਰੀਆਂ ਸ਼ਿਕਾਇਤਾ, ਝਗੜਿਆਂ ਜਾਂ ਤਕਲੀਫ਼ਾਂ ਦਾ ਨਿਪਟਾਰਾ ਅਤੇ/ਜਾਂ ਸਮਾਧਾਨ ਇਕ ਸਮੇਂਬੱਧ ਢੰਗ ਨਾਲ ਕੀਤਾ ਜਾਵੇਗਾ|
 • ਉਪਭੋਗਤਾ ਆਪਣਿ ਸ਼ਿਕਾਇਤ ਦੇ ਨਿਪਟਾਰੇ ਲਈ ਕਿਸੇ ਵੀ ਸਮੇਂ ਬੈਂਕਿੰਗ ਲੋਕਪਾਲ ਨਾਲ ਸੰਪਰਕ ਕਰ ਸਕਦਾ ਹੈ|